ਮੁਜੱਫਰਨਗਰ— ਉੱਤਰ ਪ੍ਰਦੇਸ਼ ਦੇ ਖਤੌਲੀ ਤੋਂ ਭਾਜਪਾ ਵਿਧਾਇਕ ਵਿਕਰਮ ਸੈਨੀ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੰਦੇ ਮਾਤਰਮ ਜਾਂ ਭਾਰਤ ਮਾਤਾ ਦੀ ਜੈ ਨਹੀਂ ਬੋਲੇਗਾ ਅਤੇ ਜੋ ਕੋਈ ਗਊ-ਹੱਤਿਆ ਕਰੇਗਾ ਤਾਂ ਮੇਰਾ ਵਾਅਦਾ ਸੀ ਕਿ ਮੈਂ ਉਸ ਦੇ ਹੱਥ-ਪੈਰ ਤੁੜਵਾ ਦੇਵਾਂਗੇ।
ਜਾਣਕਾਰੀ ਮੁਤਾਬਕ ਥਾਣਾ ਭਵਨ ਤੋਂ ਵਿਧਾਇਕ ਸੁਰੇਸ਼ ਰਾਣਾ ਰਾਜ ਮੰਤਰੀ ਬਣਨ ਤੋਂ ਬਾਅਦ ਮੁਜੱਫਰਨਗਰ ਪਹੁੰਚੇ, ਜਿੱਥੇ ਇਕ ਹਾਲ ‘ਚ ਉਨ੍ਹਾਂ ਲਈ ਸਵਾਗਤ ਸਮਾਰੋਹ ਦਾ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਮੁਜੱਫਰਨਗਰ ਦੀ ਖਤੌਲੀ ਸੀਟ ਤੋਂ ਨਵੇਂ ਚੁਣੇ ਗਏ ਭਾਜਪਾ ਵਿਧਾਇਕ ਵਿਕਰਮ ਸੈਨੀ ਨੇ ਮੰਚ ਤੋਂ ਆਪਣਾ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਨੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਹਿ ਦਿੱਤਾ ਕਿ ਜੋ ਵਿਅਕਤੀ ਵੰਦੇ ਮਾਤਰਮ ਬੋਲਣ ‘ਚ ਪਰਹੇਜ਼ ਕਰਦਾ ਹੋਵੇ ਜਾਂ ਭਾਰਤ ਦੇ ਨਾਅਰੇ ਲੱਗਦੇ ਹੋਏ, ਜਿਸ ਦੀ ਛਾਤੀ ਚੌੜੀ ਨਾ ਹੁੰਦੀ ਹੋਵੇ ਅਤੇ ਜੋ ਗਊ-ਮਾਤਾ ਨੂੰ ਮਾਤਾ ਨਾ ਮੰਨਦਾ ਹੋਵੇ ਅਤੇ ਉਨ੍ਹਾਂ ਦਾ ਕਤਲ ਕਰਦਾ ਹੋਵੇ, ਮੈਂ ਵਾਅਦਾ ਕੀਤਾ ਸੀ ਕਿ ਅਜਿਹੇ ਲੋਕਾਂ ਦੇ ਮੈਂ ਹੱਥ-ਪੈਰ ਤੁੜਵਾ ਦੇਵਾਂਗਾ। ਉਨ੍ਹਾਂ ਨੂੰ ਭਾਜਪਾ ਆਗੂਆਂ ਨੇ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ।
ਜ਼ਿਕਰਯੋਗ ਹੈ ਕਿ ਖਤੌਲੀ ਵਿਧਾਇਕ ਵਿਕਰਮ ਸੈਨੀ ਉਹੀ ਹਨ, ਜਿਨ੍ਹਾਂ ਦੇ ਪਿੰਡ ਕਵਾਲ ਤੋਂ ਮੁਜੱਫਰਨਗਰ ਦੰਗੇ ਦੀ ਚਿੰਗਾਰੀ ਭੜਕੀ ਸੀ। ਇਸੇ ਪਿੰਡ ਦੇ ਉਹ ਪ੍ਰਧਾਨ ਸਨ, ਜਦੋਂ ਇੱਥੇ 3 ਕਤਲ ਤੋਂ ਬਾਅਦ ਦੰਗਿਆਂ ਦੀ ਸ਼ੁਰੂਆਤ ਹੋਈ ਸੀ। ਭੜਕਾਊ ਭਾਸ਼ਨ ਅਤੇ ਦੰਗੇ ਦੇ ਦੋਸ਼ਾਂ ‘ਚ ਫਸੇ ਵਿਕਰਮ ਸੈਨੀ ਵਿਰੁੱਧ ਮਾਮਲਾ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।