ਧਰਮਸ਼ਾਲਾ : ਆਸਟ੍ਰੇਲਿਆ ਨੂੰ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਮਾਤ ਦੇ ਕੇ ਸੀਰੀਜ਼ ਉਤੇ ਕਬਜ਼ਾ ਕਰ ਲਿਆ| ਇਸ ਜਿੱਤ ਨਾਲ ਟੀਮ ਇੰਡੀਆ ਟੈਸਟ ਰੈਂਕਿੰਗ ਵਿਚ ਪਹਿਲੇ ਸਥਾਨ ਤੇ ਬਰਕਰਾਰ ਹੈ| ਇਸ ਦੌਰਾਨ ਆਈ.ਸੀ.ਸੀ ਨੇ ਟੀਮ ਇੰਡੀਆ ਨੂੰ ਪਹਿਲੇ ਸਥਾਨ ਤੇ ਬਰਕਰਾਰ ਰਹਿਣ ਲਈ ਇਕ ਮਿਲੀਅਨ ਡਾਲਰ ਲਗਪਗ 6.3 ਕਰੋੜ ਰੁਪਏ ਦਾ ਇਨਾਮ ਦਿੱਤਾ ਹੈ|