ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਓ.ਪਨੀਰਸੇਲਵਮ ਖੇਮੇ ਨੂੰ ਉਸ ਦੇ ਚੋਣ ਚਿੰਨ੍ਹ ‘ਬਿਜਲੀ ਦੇ ਖੰਭੇ’ ਨੂੰ ਕਥਿਤ ਤੌਰ ‘ਤੇ ਅੰਨਾਦਰਮੁਕ ਦੇ ਮੂਲ ਚੋਣ ਚਿੰਨ੍ਹ ‘2 ਪੱਤੀਆਂ’ ਦੀ ਤਰ੍ਹਾਂ ਪੇਸ਼ ਕਰਨ ਲਈ ਸ਼ਨੀਵਾਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ।
ਅੰਨਾਦਰਮੁਕ ਦੀ ਵੀ.ਕੇ. ਸ਼ਸ਼ੀਕਲਾ ਖੇਮੇ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਸੀ ਕਿ ਪਨੀਰਸੇਲਵਮ ਖੇਮਾ ਵੋਟਰਾਂ ਨੂੰ ਲਲਚਾਉਣ ਲਈ ਆਪਣੇ ਚੋਣ ਪ੍ਰਤੀ ਚਿੰਨ੍ਹ ਬਿਜਲੀ ਦੇ ਖੰਭੇ ਨੂੰ ਅੰਨਾਦਰਮੁਕ ਦੇ ਮੂਲ ਚੋਣ ਪ੍ਰਤੀਕ ਚਿੰਨ੍ਹ ਦੀ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਕਮਿਸ਼ਨ ਦਾ ਇਹ ਨੋਟਿਸ ਸਾਹਮਣੇ ਆਇਆ ਹੈ।
ਨੋਟਿਸ ਜਾਰੀ ਕਰਨ ਤੋਂ ਪਹਿਲਾਂ ਕਮਿਸ਼ਨ ਨੇ ਖੁਦ ਵੀ ਜਾਂਚ ਕੀਤੀ ਸੀ। ਚੇਨਈ ਦੇ ਆਰ.ਕੇ. ਨਗਰ ਵਿਧਾਨ ਸਭਾ ਉਪ ਚੋਣਾਂ ਲਈ ਅੰਨਾਦਰਮੁਕ ਖੇਮਿਆਂ ਨੂੰ ਪਾਰਟੀ ਦੇ ਪ੍ਰਤੀਕ ਚਿੰਨ੍ਹ ‘2 ਪੱਤੀਆਂ’ ਦੇ ਇਸਤੇਮਾਲ ਤੋਂ ਰੋਕਣ ਦੇ ਬਾਅਦ ਚੋਣ ਪੈਨਲ ਨੇ ਵਿਰੋਧੀ ਅੰਨਾ ਦਰਮੁਕ ਖੇਮਿਆਂ ਨੂੰ ਨਵੇਂ ਪ੍ਰਤੀਕ ਚਿੰਨ੍ਹ ਜਾਰੀ ਕੀਤੇ ਸਨ।