ਨਵੀਂ ਦਿੱਲੀ— ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੂੰ ਸ਼ਨੀਵਾਰ ਨੂੰ ਕਿਹਾ ਕਿ ਉਹ ਰਾਜਾਂ ਦੇ ਲੋਕਾਂ ਨੂੰ ਧੋਖਾ ਦੇਣ ਲਈ ਮੁਆਫ਼ੀ ਮੰਗਣ ਅਤੇ ਵਿਧਾਇਕਾਂ ਦੀ ਖਰੀਦਾਰੀ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਨ, ਜਿਨ੍ਹਾਂ ਨੇ ਤੱਟੀਏ ਰਾਜ ‘ਚ ਸਰਕਾਰ ਗਠਿਤ ਕਰਨ ‘ਚ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਨੇ ਟਵਿੱਟਰ ‘ਤੇ ਕਿਹਾ,”ਸ਼੍ਰੀ ਪਾਰੀਕਰ ਸੱਤਾ ਦੀ ਭੁੱਖ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਗੋਆ ਦੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਤੋਂ ਮੁਆਫ਼ੀ ਮੰਗੋ।”
ਸਿੰਘ ਨੇ ਪਾਰੀਕਰ ਨੂੰ ਹਮਲਾਵਰ ਤਰੀਕੇ ਨਾਲ ਵਿਧਾਇਕਾਂ ਨੂੰ ਖਰੀਦਣ ਲਈ ਨਿਤਿਨ ਗਡਕਰੀ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ,”ਮਨੋਹਰ ਪਾਰੀਕਰ ਨੇ ਗੋਆ ‘ਚ ਉਨ੍ਹਾਂ ਨੂੰ ਸਰਕਾਰ ਗਠਿਤ ਕਰਨ ਦੇਣ ਲਈ ਮੇਰਾ ਧੰਨਵਾਦ ਕੀਤਾ। ਜੇਕਰ ਉਨ੍ਹਾਂ ਨੇ ਕਿਸੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਤਾਂ ਉਹ ਨਿਤਿਨ ਗਡਕਰੀ ਹਨ, ਜਿਨ੍ਹਾਂ ਨੋ ਗੋਆ ਦੇ ਇਕ ਹੋਟਲ ਤੋਂ 12 ਮਾਰਚ ਦੀ ਸਵੇਰ ਹਮਲਾਵਰ ਤਰੀਕੇ ਨਾਲ ਵਿਧਾਇਕਾਂ ਨੂੰ ਖਰੀਦਿਆ।” ਉਨ੍ਹਾਂ ਨੇ ਇਕ ਹੋਰ ਟਵੀਟ ‘ਚ ਕਿਹਾ,”ਸੰਵਿਧਾਨ, ਸਰਕਾਰੀਆ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਅਤੇ ਸੁਪਰੀਮ ਕੋਰਟ ਦੀ ਉਲੰਘਣਾ ਕਰਨ ਅਤੇ ਗੋਆ ਦੇ ਜਨਾਦੇਸ਼ ਨੂੰ ਖੋਹਣ ਵਾਲੀ ਗੋਆ ਦੀ ਰਾਜਪਾਲ ਨੂੰ ਧੰਨਵਾਦ ਕਰਨਾ ਚਾਹੀਦਾ।” ਗੋਆ ‘ਚ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਪਰ ਹੋਰ ਦਲਾਂ ਦੇ ਸਹਿਯੋਗ ਨਾਲ ਪਾਰੀਕਰ ਦੀ ਅਗਵਾਈ ‘ਚ ਭਾਜਪਾ ਸਰਕਾਰ ਗਠਿਤ ਕਰਨ ‘ਚ ਸਫਲ ਰਹੀ।