ਨਵੀਂ ਦਿੱਲੀ— ਰਾਜਸਭਾ ‘ਚ ਅੱਜ ਕਾਂਗਰਸ ਨੇ ਸਰਕਾਰ ‘ਤੇ ਸਵਤੰਤਰਤਾ ਸੰਗਰਾਮ ਨੂੰ ਇਤਿਹਾਸ ਅਤੇ ਵਿਰਾਸਤ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਥੇ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬਰੇਰੀ(ਐਨ.ਐਮ.ਐਮ.ਐਲ) ‘ਚ ਅਜਿਹੇ ਨੇਤਾਵਾਂ ਦੇ ਨਾਮਾਂ ਨੂੰ ਜਗ੍ਹਾ ਦਿੱਤੀ ਜਾ ਰਹੀ, ਜਿਨ੍ਹਾਂ ਦਾ ਆਜ਼ਾਦੀ ਦੀ ਲੜਾਈ ‘ਚ ਕੋਈ ਯੋਗਦਾਨ ਨਹੀਂ ਰਿਹਾ ਹੈ। ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਆਜ਼ਾਦੀ ਦੀ ਲੜਾਈ ‘ਚ ਕੇਵਲ ਨਹਿਰੂ ਅਤੇ ਗਾਂਧੀ ਪਰਿਵਾਰ ਨੇ ਹੀ ਯੋਗਦਾਨ ਨਹੀਂ ਦਿੱਤਾ ਸਗੋਂ ਲੱਖਾਂ ਹੋਰ ਨੇਤਾਵਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਸੀ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਭੁਲਾ ਦਿੱਤਾ ਗਿਆ ਹੈ।
ਸੰਸਦ ਕਾਰਜ ਰਾਜ ਮੰਤਰੀ ਮੁੱਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੇਤਾਵਾਂ ਨੂੰ ਸਨਮਾਨ ਦੇ ਰਹੇ ਹਾਂ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ‘ਚ ਯੋਗਦਾਨ ਨੂੰ ਉਹ ਸਥਾਨ ਨਹੀਂ ਦਿੱਤਾ ਗਿਆ ਜੋ ਦਿੱਤਾ ਜਾਣਾ ਚਾਹੀਦਾ ਹੈ। ਅਸੀਂ ਉਹ ਇਤਿਹਾਸ ਦਿਖਾਵਾਂਗੇ, ਜਿਸ ਨੂੰ ਤੁਸੀਂ ਛੁਪਾਇਆ ਹੈ। ਅਸੀਂ ਉਸ ਨੂੰ ਵੀ ਅੱਗੇ ਲੈ ਕੇ ਆਵਾਂਗੇ, ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ। ਨਕਵੀ ਨੇ ਕਿਹਾ ਕਿ ਸਰਕਾਰ ਦੁਨੀਆਂ ਨੂੰ ਉਨ੍ਹਾਂ ਨੇਤਾਵਾਂ ਦੀ ਭੂਮੀਕਾ, ਉਨ੍ਹਾਂ ਦੇ ਯੋਗਦਾਨ ਦੱਸਾਂਗੇ, ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਇਰਾਦਾ ਦੇਸ਼ ਦੇ ਮਹਾਨ ਨੇਤਾਵਾਂ ਦਾ ਅਪਮਾਨ ਕਰਨ ਦਾ ਨਹੀਂ ਹੈ।