ਚੰਡੀਗਡ਼ : ਭਾਰਤ ਦੋਰੇ ‘ਤੇ ਆਏ ਹੋਏ ਅਫਰੀਕੀ ਮੁਲਕ ਯੂਗਾਡਾਂ ਦੇ ਅੱਠ ਮੈਂਬਰੀ ਪਾਰਲੀਮੈਟਰੀ ਡੈਲੀਗੇਸ਼ਨ ਵੱਲੋਂ ਅੱਜ ਬਾਅਦ ਦੁਪਹਿਰ ਚੰਡੀਗਡ਼ ਵਿਖੇ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨਾਲ ਮੁਲਾਕਾਤ  ਕੀਤੀ ਗਈ।
ਮਾਨਯੋਗ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬਡ਼ੀ ਗਰਮਜੋਸ਼ੀ ਨਾਲ ਵਿਦੇਸ਼ੀ ਪ੍ਰਤੀਨਿੱਧ ਮੰਡਲ ਦਾ ਸਵਾਗਤ ਕੀਤਾ ਗਿਆ । ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਦੇ ਵੱਖ-ਵੱਖ ਵਿਧਾਨਿਕ ਪਹਿਲੂਆਂ ਬਾਰੇ ਗੱਲਬਾਤ ਕੀਤੀ ਗਈ। ਪ੍ਰਤੀਨਿੱਧ ਮੰਡਲ ਵੱਲੋਂ ਭਾਰਤ ਅਤੇ ਯੁਗਾਂਡਾ ਦੇ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਲਈ ਗਤੀਵਿਧੀਆਂ ਹੋਰ ਤੇਜ ਕਰਨ ਦੀ ਅਪੀਲ ਕਰਦਿਆਂ ਪੰਜਾਬ ਦੀ ਸੰਵਿਧਾਨਿਕ, ਰਾਜਨਿਤਕ, ਆਰਥਿਕ ਅਤੇ ਸਮਾਜਿਕ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਦੋਨਾਂ ਦੇਸ਼ਾ ਦੇ ਸਬੰਧਾਂ ਨੂੰ ਹੋਰ ਮਜਬੂਤ ਅਤੇ ਸੁਖਾਲਾ ਬਣਾਉਣ ਲਈ ਲੋਡ਼ੀਂਦੇ ਕਾਰਜਾਂ ਤੇ ਵੀ ਚਰਚਾ ਕੀਤੀ ਗਈ।
ਪ੍ਰਤੀਨਿੱਧ ਮੰਡਲ ਵੱਲੋਂ ਮਾਨਯੋਗ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੂੰ ਯੁਗਾਂਡਾ ਆਉਣ ਦਾ ਸੱਦਾ ਵੀ ਦਿੱਤਾ ਗਿਆ । ਜਿਸ ਨੂੰ ਮਾਣਯੋਗ ਸਪੀਕਰ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਵੀ ਸ਼ੁੱਭ ਇੱਸ਼ਾਵਾਂ ਦਿੱਤੀਆਂ ਗਈਆਂ।
ਇਸ ਤੋਂ ਬਾਅਦ ਅੱਠ ਮੈਂਬਰੀ ਪ੍ਰਤੀਨੱਧ ਮੰਡਲ ਵੱਲੋਂ ਪੰਜਾਬ ਵਿਧਾਨ ਸਭਾ ਕੰਪਲੈਕਸ ਦਾ ਦੌਰਾ ਵੀ ਕੀਤਾ।