ਗੋਆ : ਭਾਰਤ ਵਿਚ ਔਰਤਾਂ ਖਿਲਾਫ ਵਧ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਲਈ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਬਾਲੀਵੁੱਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਅੱਜ ਇਥੇ ਇਕ ਪ੍ਰੋਗਰਾਮ ਦੌਰਾਨ ਮੇਨਕਾ ਗਾਂਧੀ ਨੇ ਫਿਲਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਦੇ ਚੰਗੇ ਅਕਸ ਨੂੰ ਦਿਖਾਉਣ, ਜਿਸ ਨਾਲ ਸਮਾਜ ਵਿਚ ਉਨ੍ਹਾਂ ਪ੍ਰਤੀ ਚੰਗਾ ਸੰਦੇਸ਼ ਜਾ ਸਕੇ|
ਮੇਨਕਾ ਗਾਂਧੀ ਨੇ ਕਿਹਾ ਕਿ ਹਰ ਫਿਲਮ ਵਿਚ ਰੋਮਾਂਸ ਦੀ ਸ਼ੁਰੂਆਤ ਛੇੜਛਾੜ ਨੂੰ ਕੀਤੀ ਜਾਂਦੀ ਹੈ, ਭਾਵੇਂ ਉਹ ਹਿੰਦੀ ਸਿਨੇਮਾ ਹੋਵੇ ਜਾਂ ਖੇਤਰੀ| ਫਿਲਮਾਂ ਵਿਚਦਿਖਾਇਆ ਜਾਂਦਾ ਹੈ ਕਿ ਹੀਰੋ ਅਤੇ ਉਸ ਦੇ ਦੋਸਤ ਕਿਸੇ ਔਰਤ ਨੂੰ ਘੇਰ ਕੇ ਉਸ ਨੂੰ ਕੁਝ-ਕੁਝ ਬੋਲਦੇ ਹਨ| ਉਨ੍ਹਾਂ ਕਿਹਾ ਕਿ ਇਹ ਦ੍ਰਿਸ਼ ਦੇ ਕੇ ਨੌਜਵਾਨ ਲੜਕਿਆਂ ਉਤੇ ਬੁਰਾ ਅਸਰ ਪੈਂਦਾ ਹੈ|