ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰਾਗੜ੍ਹੀ ਘਟਨਾ ਸਬੰਧੀ ਲਿਖੀ ਕਿਤਾਬ ਨੂੰ ਅੱਜ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਰਿਲੀਜ਼ ਕੀਤਾ ਜਾਵੇਗਾ| ਅਫਗਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹ ਦੇ ਸਥਾਨ ‘ਤੇ 12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਇਸ ਪੁਸਤਕ ਵਿਚ ਕਾਫੀ ਅਹਿਮ ਜਾਣਕਾਰੀ ਦਿੱਤੀ ਗਈ ਹੈ| ਉਨ੍ਹਾਂ ਨੇ ਸਾਰਾਗੜ੍ਹੀ ਘਟਨਾ ਦੇ ਕਾਰਨਾਂ ਬਾਰੇ ਵੀ ਇਸ ਕਿਤਾਬ ਵਿਚ ਚਾਨਣਾ ਪਾਇਆ ਹੈ|
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਕਈ ਇਤਿਹਾਸਕ ਫੌਜੀ ਕਾਰਵਾਈਆਂ ‘ਤੇ ਕਿਤਾਬਾਂ ਲਿਖ ਚੁੱਕੇ ਹਨ| ਕਿਤਾਬ ਰਿਲੀਜ਼ ਮੌਕੇ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ|