ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੱਜ 22 ਸਮਝੌਤਿਆਂ ਉਤੇ ਹਸਤਾਖਰ ਹੋਏ| ਇਸ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਹੈਦਰਾਬਾਦ ਹਾਊਸ ਵਿਖੇ ਮੁਲਾਕਾਤ ਕੀਤੀ| ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਡੀਜ਼ਲ ਸਪਲਾਈ ਲਈ ਪਾਈਪ ਲਾਈਨ ਵਿਛਾਈ ਜਾਵੇਗੀ ਅਤੇ ਤੀਸਤਾ ਜਲ ਮਸਲੇ ਦਾ ਛੇਤੀ ਹੱਲ ਹੋਵੇਗਾ| ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਨੂੰ ਬਿਜਲੀ ਦੀ ਸਪਲਾਈ ਕਰੇਗਾ ਅਤੇ ਭਾਰਤੀ ਕੰਪਨੀਆਂ ਬੰਗਲਾਦੇਸ਼ ਵਿਚ ਨਿਵੇਸ਼ ਕਰਨਗੇ|
ਇਸ ਤੋਂ ਇਲਾਵਾ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਰਾਧੀਕਾਪੁਰ-ਪਾਰਬਤੀਪੁਰ ਮਾਲ ਢੋਣ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ| ਇਸ ਤੋਂ ਇਲਾਵਾ ਦੋਨਾਂ ਦੇਸ਼ ਵਿਚਾਲੇ ਕੋਲਕਾਤਾ-ਖੁਲਨਾ-ਢਾਕਾ ਬੱਸ ਸੇਵਾ ਦੀ ਸ਼ੁਰੂਆਤ ਵੀ ਹੋ ਗਈ ਹੈ|