ਕੁਰੂਕਸ਼ੇਤਰ — ਪੈਟ੍ਰੋਲੀਅਮ ਡੀਜ਼ਲ ਐਸੋਸੀਏਸ਼ਨ ਦੀ ਰਾਸ਼ਟਰੀ ਕਾਰਜਕਾਰਣੀ ਕਮੇਟੀ ਨੇ ਇਕ ਬੈਠਕ ਦੌਰਾਨ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 10 ਮਈ ਤੋਂ ਹਰੇਕ ਐਤਵਾਰ ਦੇਸ਼ ਭਰ ਦੇ ਪੈਟ੍ਰੋਲ ਪੰਪ ਬੰਦ ਰਹਿਣਗੇ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਪੈਟ੍ਰੋਲ ਕੰਪਨੀਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਸ ਫੈਸਲੇ ਨੂੰ ਨਹੀਂ ਮੰਨਿਆ ਤਾਂ ਦੇਸ਼ ਭਰ ‘ਚ ਪੈਟ੍ਰੋਲ ਪੰਪ ਸਿਰਫ ਇਕ ਸ਼ਿਫਟ ਮਤਲਬ ਅੱਠ ਘੰਟੇ ਹੀ ਖੁੱਲਣਗੇ।