ਨਵੀਂ ਦਿੱਲੀ – ਔਰਤਾਂ ਤੇ ਹੋ ਰਹੇ ਅੱਤਿਆਚਾਰ ਤੋਂ ਦੁੱਖੀ ਸਮਾਜਵਾਦੀ ਪਾਰਟੀ ਤੋਂ ਸੰਸਦ ਜਯਾ ਬੱਚਨ ਨੇ ਰਾਜਸਭਾ ਵਿੱਚ ਆਪਣੀ ਚੁੱਪੀ ਤੋਡ਼ਦੇ ਹੋਏ ਕਿਹਾ ਕਿ ਇਕ ਪਾਸੇ ਜਿੱਥੇ ਔਰਤਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਮਹੱਤਵਪੂਰਨ ਕਦਮ ਚੁੱਕਣ ਦੀ ਜ਼ਰੂਰਤ ਹੈ ਪਰ ਤੁਸੀਂ ਗਊ ਬਚਾਉਣ ਵਿੱਚ ਲੱਗੇ ਹੋਏ ਹੋ| ਉਨ੍ਹਾਂ ਨੇ ਕਿਹਾ ਕਿ ਹੁਣ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨਾਲ ਨਿਪਟਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ਪਰ ਤੁਹਾਡਾ ਸਾਰਾ ਧਿਆਨ ਗਊਆਂ ਨੂੰ ਬਚਾਉਣ ਲਈ ਲੱਗਾ ਹੋਇਆ ਹੈ|
ਸੰਸਦ ਵਿੱਚ ਜਯਾ ਵੱਲੋਂ ਮਹਿਲਾ ਸੁਰੱਖਿਆ ਦੇ ਮੁੱਦੇ ਤੇ ਸਦਨ ਦੇ ਕਈ ਮੈਂਬਰਾਂ ਨੈ ਮੇਜ ਥਪਥਪਾ ਕੇ ਉਨ੍ਹਾਂ ਦਾ ਸਮਰਥਨ ਕੀਤਾ|