ਨਵੀਂ ਦਿੱਲੀ – ਈ.ਵੀ.ਐਮ. ਦੇ ਨਾਲ ਛੇਡ਼ਛਾਡ਼ ਦੇ ਸਿਆਸੀ ਹਮਲਿਆਂ ਵਿਚਕਾਰ ਇਕ ਵਾਰ ਫਿਰ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਇਸ ਪ੍ਰਕਾਰ ਦੇ ਦੋਸ਼  ਬੇਬੁਨਿਆਦ ਹਨ ਤੇ ਸਾਫ ਕੀਤਾ ਹੈ ਕਿ ਈ.ਵੀ.ਐਮ. ਮਸ਼ੀਨਾਂ ਦੇ ਨਾਲ ਟੈਂਪਰਿੰਗ ਸੰਭਵ ਨਹੀਂ| ਉਥੇ ਹੀ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ| ਕੇਜਰੀਵਾਲ ਨੇ ਕਮਿਸ਼ਨ ਨੂੰ ਕਿਹਾ ਕਿ ਉਹ ਈ.ਵੀ.ਐਮ. ਮਸ਼ੀਨਾਂ ਉਨ੍ਹਾਂ ਨੂੰ ਦੇ ਦੇਣ ਤੇ ਉਹ ਦਿਖਾ ਦੇਣਗੇ ਕਿ ਇਸ ਵਿਚ ਛੇਡ਼ਛਾਡ਼ ਕਿਵੇਂ ਕੀਤੀ ਜਾਂਦੀ ਹੈ| ਬਗੈਰ ਈ.ਵੀ.ਐਮ. ਜਾਂਚ ਦੇ ਹੋਣ ਵਾਲੀਆਂ ਚੋਣਾਂ ਨੂੰ ਕੇਜਰੀਵਾਲ ਨੇ ਬੇਕਾਰ ਦੱਸਿਆ ਹੈ| ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਈ.ਵੀ.ਐਮ. ਦੀ ਜਾਂਚ ਕਰਾ ਲੈਣ|