ਲਖਨਊ  -ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਜਨਤਾ ਦਰਬਾਰ ਪ੍ਰੋਗਰਾਮ ਵਿੱਚ ਲੱਗੀ ਭੀਡ਼ ਕਾਰਨ ਕੁਝ ਸਮੇਂ ਲਈ ਭੱਜ-ਦੌਡ਼ ਦਾ ਮਾਹੌਲ ਪੈਦਾ ਹੋ ਗਿਆ| ਯੋਗੀ ਦੀ ਸਰਕਾਰੀ ਰਿਹਾਇਸ਼-5 ਕਾਲੀਦਾਸ ਮਾਰਗ ਤੇ ਸਵੇਰੇ ਹੀ ਫਰਿਆਦੀਆਂ ਦੀ ਭੀਡ਼ ਲੱਗ ਗਈ| ਭੀਡ਼ ਕਾਰਨ ਭਗਦਡ਼ ਦਾ ਮਾਹੌਲ ਪੈਦਾ ਹੋ ਗਿਆ, ਜਿਸ ਕਾਰਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕੋਈ ਵੱਡਾ ਹਾਦਸਾ ਨਹੀਂ ਹੋਇਆ|