ਨਵੀਂ ਦਿੱਲੀ : ਆਗਾਮੀ 1 ਮਈ ਤੋਂ ਸਰਕਾਰੀ ਪੈਟਰੋਲ ਕੰਪਨੀਆਂ ਚੰਡੀਗੜ੍ਹ ਸਮੇਤ ਪੰਜ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲਣ ਦੀ ਯੋਜਨਾ ਲਾਗੂ ਕਰਨ ਜਾ ਰਹੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ, ਵਿਸ਼ਾਖਾਪਟਨਮ, ਉਦੈਪੁਰ, ਪੁਡੁਚੇਰੀ, ਜਮਸ਼ੇਦਪੁਰ ਵਿਚ ਇਹ ਫੈਸਲਾ ਲਾਗੂ ਹੋਵੇਗਾ| ਇਨ੍ਹਾਂ ਸ਼ਹਿਰਾਂ ਵਿਚ ਰੋਜ਼ਾਨਾ ਤੇਲ ਕੀਮਤਾਂ ਦੀ ਸਮੀਖਿਆ ਹੋਵੇਗੀ|