ਲੰਡਨ: ਬਰਤਾਨੀਆ ਦੇ ਇੱਕ ਫ਼੍ਰੀ ਸਟਾਇਲ ਪੰਜਾਬੀ ਭਲਵਾਨ, ਜਿਸ ਨੇ 2014 ਦੀਆਂ ਕਾਮਨਵੈਲਥ ਖੇਡਾਂ ‘ਚ ਤਾਂਬੇ ਦਾ ਤਗਮਾ ਜਿੱਤਿਆ ਸੀ, ਤੇ ਡੋਪਿੰਗ ਦੀ ਉਲੰਘਣਾ ਤਹਿਤ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।?ਯੂ.ਕੇ ਵਿੱਚ ਆਜ਼ਾਦ ਨੈਸ਼ਨਲ ਐਂਟੀ ਡੋਪਿੰਗ ਪੈਨਲ (ਐਨ ਡੀ ਏ ਪੀ) ਨੇ ਚੀਨੂੰ ਸੰਧੂ (29) ਤੇ ਲੋਗ ਡੋਪਿੰਗ ਦੇ ਟੈਸਟਾਂ ‘ਚ ਅਸਫ਼ਲ ਰਹਿਣ ਸਬੰਧੀ ਦੋਸ਼ ਨੂੰ ਸਹੀ ਕਰਾਰ ਦਿੱਤਾ।ਚੀਨੂੰ ਤੇ ਪਿਛਲੇ ਸਾਲ 20 ਸਤੰਬਰ ਨੂੰ ਕਿਸੇ ਮੁਕਾਬਲੇ ਤੋਂ ਬਾਹਰ ਹੀ ਇਹ ਟੈਸਟ ਕੀਤਾ ਗਿਆ ਸੀ। ਚੀਨੂੰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਹ ਜਾਣ ਬੁਝ ਕੇ ਨਹੀਂ ਕੀਤਾ ਸੀ ਅਤੇ ਇਹ ਸਿਰਫ਼ ਇੱਕ ਸਪਲੀਮੈਂਟ ਦੀ ਵਰਤੋਂ ਦਾ ਨਤੀਜਾ ਸੀ?ਪਰ ਐਨ ਡੀ ਏ ਪੀ ਵਲੋਂ ਤਜ਼ਰਬੇਕਾਰ ਬਰਤਾਨਵੀ ਭਲਵਾਨ ਚੀਨੂੰ ਸੰਧੂ ਨੂੰ ਐਂਟੀ ਡੋਪਿੰਗ ਰੂਲ ਵਾਇਲੇਸ਼ਨ ਤਹਿਤ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਤੇ ਇਹ ਪਾਬੰਦੀ 14 ਅਕਤੂਬਰ 2016 ਤੋਂ 14 ਅਕਤੂਬਰ 2020 ਤੱਕ ਜਾਰੀ ਰਹੇਗੀ।?ਯੂ.ਕੇ ਵਿੱਚ ਐਂਟੀ-ਡੋਪਿੰਗ ਦੇ ਮੁਖੀ ਨਿਕੋਲ ਸੇਪਸਟੇਡ ਨੇ ਕਿਹਾ ਕਿ ਚੀਨੂੰ ਦੀ ਆਪਣੀ ਗ਼ਲਤੀ ਕਰਕੇ ਉਸ ਦੇ ਰੁਤਬੇ ਨੂੰ ਢਾਹ ਲੱਗੀ ਹੈ, ਜਦੋਂ ਕਿ ਚੀਨੂੰ ਇਸ ਦੇਸ ਦਾ ਹੋਣਹਾਰ ਫ਼ਰੀਸਟਾਈਲ ਰੈਸਲਰ ਸੀ, ਜਿਸ ਨੇ 2014 ਵਿੱਚ ਗਲਾਸਗੋ ਵਿਖੇ ਕਾਮਨਵੈਲਥ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ ਅਤੇ 2015 ਵਿੱਚ ਬਾਕੂ ਵਿਖੇ ਯੂਰਪੀਅਨ ਖੇਡਾਂ ਦੌਰਾਨ ਬਰਤਾਨੀਆ ਦੀ ਪ੍ਰਤੀਨਿਧਤਾ ਕੀਤੀ ਸੀ।