ਦੁਬਈਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇੰਗਲੈਂਡ ‘ਚ ਇੱਕ ਜੂਨ ਤੋਂ ਸ਼ੁਰੂ ਹੋਣ ਵਾਲੀ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ 2017 ਦੇ ਲਈ ਇੰਟੈੱਲ ਨੂੰ ਆਪਣਾ ਸਾਂਝੇਦਾਰ ਬਣਾਇਆ ਹੈ।
ਦਮਦਾਰ ਤਕਨੀਕ ਦੀ ਵਰਤੋਂ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਪ੍ਰਸ਼ੰਸਕਾਂ ਦੇ ਲਈ ਕ੍ਰਿਕਟ ਦਾ ਅਨੁਭਵ ਬਦਲਣ ਅਤੇ ਕੋਚਾਂ ਅਤੇ ਖਿਡਾਰੀਆਂ ਨੂੰ ਪ੍ਰਦਰਸਨ ‘ਚ ਸੁਧਾਰ ਲਿਆਉਣ ਦੇ ਲਈ ਆਈ.ਸੀ.ਸੀ. ਇੰਟੇਲ ਦੇ ਨਾਲ ਮਿਲ ਕੇ ਕੰਮ ਕਰੇਗੀ। ਆਈ.ਸੀ.ਸੀ. ਦੇ ਮੁੱਖ ਕੋਚ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਕਿਹਾ, ”ਅਸੀਂ ਖੇਡ ਅਤੇ ਪ੍ਰਸ਼ੰਸਕਾਂ ਨੂੰ ਬਿਹਤਰ ਪ੍ਰਦਰਸ਼ਨ ਦੇਣ ਦੇ ਲਈ ਤਕਨੀਕ ‘ਤੇ ਆਪਣਾ ਧਿਆਨ ਕੇਂਦਰਤ ਕੀਤਾ ਹੋਇਆ ਹੈ।