ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਵਿਚ ਸੁੱਟੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਵਿਚ 36 ਆਈ.ਐਸ ਅੱਤਵਾਦੀ ਮਾਰੇ ਗਏ| ਇਹ ਬੰਬ ਆਈ.ਐਸ ਦੇ ਠਿਕਾਣੇ ਨੂੰ ਨਿਸ਼ਾਨਾ ਬਣਾ ਕੇ ਸੁੱਟਿਆ ਗਿਆ ਸੀ| ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸਾਨੂੰ ਆਪਣੀ ਸੈਨਾ ਉਤੇ ਮਾਣ ਹੈ|