ਨਾਗਪੁਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਡਾ. ਭੀਮ ਰਾਓ ਅੰਬੇਦਕਰ ਜਯੰਤੀ ਮੌਕੇ ‘ਭੀਮ ਐਪ’ ਦੀ ਸ਼ੁਰੂਆਤ ਕੀਤੀ| ਇਸ ਐਪ ਵਿਚ ਕਿਸੇ ਵੀ ਪਾਸਵਰਡ ਦੀ ਲੋੜ ਨਹੀਂ ਪਵੇਗੀ, ਬਲਕਿ ਇਸ ਦੁਆਰ ਇਕ ਅੰਗੂਠਾ ਦਬਾਉਣ ਨਾਲ ਹੀ ਪੈਸਿਆਂ ਦਾ ਆਨਲਾਈਨ ਭੁਗਤਾਨ ਹੋ ਸਕੇਗਾ|
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਭੀਮ ਐਪ ਨਾਲ ਦੂਸਰੇ ਵਿਅਕਤੀ ਨੂੰ ਜੋੜਦਾ ਹੈ ਤਾਂ ਉਸ ਨੂੰ 10 ਰੁਪਏ ਮਿਲਣਗੇ|
ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸੰਵਿਧਾਨ ਰਾਹੀਂ ਡਾ. ਅੰਬੇਦਕਰ ਨੇ ਹਰ ਵਰਗ ਦੇ ਵਿਕਾਸ ਅਤੇ ਹਰ ਵਿਅਕਤੀ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ|
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਤਾਂ ਕੈਸ਼ ਦੀ ਵਰਤੋਂ ਘੱਟ ਕਰੋ ਅਤੇ ਆਨਲਾਈਨ ਨੂੰ ਵਧੇਰੇ ਵਰਤੋਂ ਵਿਚ ਲਿਆਓ| ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਅਸੀਂ ਡਿਜੀਟਲ ਇੰਡੀਆ ਤੇ ਕੰਮ ਕਰ ਰਹੇ ਹਾਂ| ਡਿਜੀਟਲ ਇੰਡੀਆ ਗਰੀਬਾਂ ਦੀ ਆਵਾਜ ਬਣੇਗਾ| ਪ੍ਰਧਾਨ ਮੰਤਰੀ ਨੇ ਡਿਜੀਟਲ ਪੇਮੈਂਟ ਨੂੰ ਪ੍ਰਫੁਲਿਤ ਕਰਨ ਲਈ ਭੀਮ ਆਧਾਰ ਸੇਵਾ ਦੀ ਸ਼ੁਰੂਆਤ ਕੀਤੀ|