ਲਖਨਊ : ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਹੈ ਕਿ ਉਹ ਭਾਜਪਾ ਖਿਲਾਫ ਕਿਸੇ ਵੀ ਪਾਰਟੀ ਨਾਲ ਹੱਥ ਮਿਲਾਉਣ ਲਈ ਤਿਆਰ ਹੈ| ਉਨ੍ਹਾਂ ਦੋਸ਼ ਲਾਇਆ ਕਿ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਈ.ਵੀ.ਐਮ ਨਾਲ ਛੇੜਛਾੜ ਕੀਤੀ| ਉਨ੍ਹਾਂ ਕਿਹਾ ਕਿ ਭਾਜਪਾ ਲਗਪਗ 250 ਸੀਟਾਂ ਉਤੇ ਕਮਜ਼ੋਰ ਸੀ, ਜਿਥੇ ਭਾਜਪਾ ਨੇ ਏ.ਵੀ.ਐਮ ਨਾਲ ਛੇੜਛਾੜ ਕੀਤੀ|
ਇਸ ਦੌਰਾਨ ਮਾਇਆਵਤੀ ਨੇ ਆਪਣੇ ਭਰਾ ਆਨੰਦ ਕੁਮਾਰ ਨੂੰ ਬਸਪਾ ਦਾ ਕੌਮੀ ਉਪ ਪ੍ਰਧਾਨ ਨਿਯੁਕਤ ਕੀਤਾ ਹੈ|