ਲੁਧਿਆਣਾ :  ਬਾਬਾ ਵਿਸ਼ਵਕਰਮਾ ਅੰਤਰਰਾਸਟਰੀ ਫਾਊਂਡੇਸ਼ਨ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਠਾੜੂ ਦੀ ਪ੍ਰਧਾਨਗੀ ਹੇਠ ਅੱਜ ਗਿੱਲ ਰੋਡ, ਮਠਾੜੂ ਸਟਰੀਟ ਵਿਖੇ ਹੋਈ। ਜਿਸ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਮੁੱਖ ਤੋਰ ਤੇ ਹਾਜਿਰ ਹੋਏ।
ਰਣਜੀਤ ਸਿੰਘ ਮਠਾੜੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ 5 ਰੁਪਏ ਪ੍ਰਤੀ ਯੂਨਿਟ ਸਨਅਤ ਨੂੰ ਦੇਣ ਦਾ ਕੀਤਾ ਫੈਸਲਾ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਇਸ ਫੈਸਲੇ ਨਾਲ ਬੰਦ ਪਈਆਂ ਸਨਅਤਾਂ ਦੁਬਾਰਾ ਚੱਲਣਗੀਆਂ ਅਤੇ ਸਨਅਤੀ ਖੇਤਰ ਵਿਚ ਖੁਸ਼ਹਾਲੀ ਆਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਹੋਣਗੀਆਂ।ਇਸ ਦੇ ਨਾਲ ਹੀ ਨੋਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਮਿਲਣਗੇ। ਜਿਸ ਦਾ ਅਸਰ ਪੂਰੇ ਪੰਜਾਬ ਦੇ ਵਿਕਾਸ ਤੇ ਹੋਵੇਗਾ। ਇਸ ਸਮੇਂ ਉਨ•ਾਂ ਨੇ ਬਿਜਲੀ ਬਿੱਲਾਂ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਚੂੰਗੀ ਅਤੇ ਗਊ ਟੇਕਸ ਨੂੰ ਵੀ ਵਾਪਿਸ ਲੈਣ ਦੀ ਮੰਗ ਕੀਤੀ।ਫਾਊਂਡੇਸ਼ਨ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਦੱਸਿਆ ਕਿ ਜੱਸਾ ਸਿੰਘ ਰਾਮਗੜ•ੀਆਂ ਦਾ ਜਨਮ ਦਿਹਾੜਾ 7 ਮਈ ਨੂੰ ਸਥਾਨਿਕ ਗਿੱਲ ਰੋਡ ਵਿਖੇ ਮਨਾਇਆ ਜਾਵੇਗਾ।
ਇਸ ਸਮੇਂ ਹਾਜਿਰ ਸਨਅਤਕਾਰਾਂ ਨੇ ਬਾਵਾ ਦੀ ਅਗਵਾਈ ‘ਚ ਲੱਡੂ ਵੰਡ ਕੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ।ਇਸ ਸਮੇਂ ਰਣਧੀਰ ਸਿੰਘ ਦਹੇਲੇ ਕਨਵੀਨਰ, ਜਗਦੀਪ ਸਿੰਘ ਲੋਟੇ ਮੀਤ ਪ੍ਰਧਾਨ, ਰਣਜੀਤ ਸਿੰਘ ਬੇਦੀ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਵਿਰਦੀ, ਭਗਵਾਨ ਸਿੰਘ ਦਿਉਗਣ, ਮਨਦੀਪ ਸਿੰਘ ਚਾਨੇ, ਇਕਬਾਲ ਸਿੰਘ ਰਿਐਤ, ਨਿੱਤਰ ਸਿੰਘ ਵਿਸ਼ੇਸ ਤੋਰ ਤੇ ਹਾਜਿਰ ਹੋਏ।