‘ਇੰ ਡਸਟਰੀ ਵਿੱਚ ਮੇਰੇ ਦੋਸਤ ਨਹੀਂ ਹਨ। ਮੈਂ ਇੱਕ ਗ਼ੈਰ ਫ਼ਿਲਮੀ ਪਿਛੋਕੜ ਤੋਂ ਹਾਂ ਤੇ ਮੇਰੇ ਦੋਸਤ ਵੀ ਇੰਡਸਟਰੀ ਤੋਂ ਬਾਹਰ ਦੇ ਹੀ ਹਨ। ਅਜੇ ਇੰਡਸਟਰੀ ਵਿੱਚ ਬਹੁਤ ਸਾਰੇ ਸਟਾਰਕਿੱਡਜ਼ ਹਨ ਅਤੇ ਉਹ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ।’ ਇਹ ਕਹਿਣਾ ਹੈ ਮਾਡਲ ਅਤੇ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦਾ। ਉਸ ਦਾ ਉਹ ਪਬਲੀਸਿਟੀ ਲਈ ਫ਼ਰਜ਼ੀ ਚੀਜ਼ਾਂ ਸੋਸ਼ਲ ਮੀਡੀਆ ‘ਤੇ ਪੋਸਟ ਨਹੀਂ ਕਰਦੀ। ਉਸ ਦਾ ਕਹਿਣਾ ਹੈ ਕਿ ਉਹ ਸਿਰਫ਼ ਫ਼ਾਲੋਅਰਸ ਦੀ ਗਿਣਤੀ ਵਧਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੀ। ਜ਼ਰੀਨ ਟਵਿੱਟਰ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। 29 ਸਾਲਾ ਅਦਾਕਾਰਾ ਨੂੰ ਸਿੱਧੇ ਤੌਰ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਨਾ ਪਸੰਦ ਹੈ ਤੇ ਜ਼ਰੀਨ ਮੁਤਾਬਕ ਸੋਸ਼ਲ ਮੀਡੀਆ ਇਹ ਪਲੇਟਫ਼ਾਰਮ ਮੁਹੱਈਆ ਕਰਾਉਾਂਦਾਹੈ। ਹਾਲ ਹੀ ‘ਚ ਇੱਕ ਮੁਲਾਕਾਤ ਦੌਰਾਨ ਜ਼ਰੀਨ ਨੇ ਕਿਹਾ, ‘ਮੇਰੇ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਮੈਂ ਕੀ ਕਰ ਰਹੀ ਹਾਂ। ਮੈਨੂੰ ਆਪਣੀਆਂ ਪੋਸਟਾਂ ਅਪਡੇਟ ਰੱਖਣਾ ਪਸੰਦ ਹੈ ਪਰ ਮੈਂ ਫ਼ਾਲਤੂ ਚੀਜ਼ਾਂ ਪੋਸਟ ਨਹੀਂ ਕਰਦੀ। ਮੈਂ ਫ਼ਾਲੋਅਰਜ਼ ਵਧਾਉਣ ਲਈ ਕਦੇ ਅਜਿਹਾ ਨਹੀਂ ਕਰਦੀ।’ ਆਪਣੇ ਦੋਸਤਾਂ ਬਾਰੇ ਜ਼ਿਕਰ ਕਰਦਿਆਂ ਜ਼ਰੀਨ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਦੋਸਤ ਇੰਡਸਟਰੀ ਤੋਂ ਬਾਹਰ ਦੇ ਹਨ। ਉਸਨੇ ਕਿਹਾ, ‘ਇੰਡਸਟਰੀ ਵਿੱਚ ਮੇਰੇ ਦੋਸਤ ਨਹੀਂ ਹਨ। ਮੈਂ ਇੱਕ ਗ਼ੈਰ ਫ਼ਿਲਮੀ ਪਿਛੋਕੜ ਤੋਂ ਹਾਂ ਤੇ ਮੇਰੇ ਦੋਸਤ ਵੀ ਇੰਡਸਟਰੀ ਤੋਂ ਬਾਹਰ ਦੇ ਹੀ ਹਨ।’ ਹਾਲਾਂਕਿ ਜ਼ਰੀਨ ਨੇ ਖ਼ੁਦ ਨੂੰ ਇੰਡਸਟਰੀ ਵਿੱਚ ਓਪਰਾ ਮਹਿਸੂਸ ਨਹੀਂ ਕੀਤਾ। ਜ਼ਿਰਕਯੋਗ ਹੈ ਕਿ ਹਾਲ ਹੀ ਵਿੱਚ ਜ਼ਰੀਨੇ ਖ਼ਾਨ ਨੇ ਦਰਸ਼ਕਾਂ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਾਂਦਿਆਂਕਿਹਾ ਸੀ ਕਿ ਜਦੋਂ ਕੋਈ ਵੱਡਾ ਸਟਾਰ ਬੋਲਡ ਸੀਨ ਕਰਦਾ ਹੈ ਤਾਂ ਉਸ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹ ਦਿੱਤੇ ਜਾਂਦੇ ਹਨ ਪਰ ਜਦੋਂ ਕੋਈ ਘੱਟ ਮਸ਼ਹੂਰ ਅਦਾਕਾਰ ਅਜਿਹਾ ਕਰਦਾ ਹੈ ਤਾਂ ਉਸ ਦੀ ਆਲੋਚਨਾ ਹੁੰਦੀ ਹੈ। ‘ਹੇਟ ਸਟੋਰੀ 3’ ਵਿੱਚ ਨਜ਼ਰ ਆਉਣ ਵਾਲੀ ਜ਼ਰੀਨ ਖ਼ਾਨ ਨੇ ਕਿਹਾ ਕਿ ਲੋਕਾਂ ਦਾ ਵੱਡੇ ਤੇ ਛੋਟੇ ਸਿਤਾਰਿਆਂ ਦੀ ਅਦਾਕਾਰੀ ਨੂੰ ਪਰਖਣ ਦਾ ਮਾਪਦੰਡ ਉਸ ਦੀ ਸਮਝ ਤੋਂ ਬਾਹਰ ਹੈ। ਉਸ ਨੇ ਦਰਸ਼ਕਾਂ ਦੇ ਅਜਿਹੇ ਰਵੱਈਏ ‘ਤੇ ਨਿਸ਼ਾਨਾ ਲਗਾਉਾਂਦਿਆਂਕਿਹਾ ਕਿ ਜੇ ਕੋਈ ਹੋਰ ਐਕਟਰ ਬੋਲਡ ਸੀਨ ਕਰਦਾ ਹੈ ਤਾਂ ਦਰਸ਼ਕ ਉਸ ਨੂੰ ਕਚਰਾ ਕਹਿੰਦਾ ਹੈ, ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਦੇ ਹਨ। ਜ਼ਰੀਨ ਨੇ ਕਿਹਾ, ‘ਮੈਨੂੰ ਇਹ ਸਮਝ ਵਿੱਚ ਨਹੀਂ ਆਉਾਂਦਾ,ਪਰ ਮੈਂ ਆਪਣੇ ਨਾਲ ਅਜਿਹਾ ਨਹੀਂ ਹੋਣ ਦਿੰਦੀ।’