ਨਵੀਂ ਦਿੱਲੀ: ਆਲੋਚਕ ਭਾਵੇਂ ਫ਼ਿਨਿਸ਼ਿੰਗ ਦੀ ਉਨ੍ਹਾਂ ਦੀ ਕਾਬਲੀਅਤ ‘ਤੇ ਸ਼ੱਕ ਪ੍ਰਗਟਾ ਰਹੇ ਹੋਣ ਪਰ ਮਹਿੰਦਰ ਸਿੰਘ ਧੋਨੀ ਨੂੰ ਅੱਜ ਮਹਾਨ ਸਪਿਨਰ ਸ਼ੇਨ ਵਾਰਨ ਤੋਂ ਪੂਰਾ ਸਮਰਥਨ ਮਿਲਿਆ ਜਿਨ੍ਹਾ ਦਾ ਮੰਨਣਾ ਹੈ ਕਿ ਸਾਬਕਾ ਭਾਰਤੀ ਕਪਤਾਨ ਨੂੰ ਕਿਸੇ ਨੂੰ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ।
ਟੀ 20 ਲੀਗ ਦੇ ਦਸਵੇਂ ਸੈਸ਼ਨ ਦੇ ਆਗਾਜ਼ ਤੋਂ ਪਹਿਲਾਂ ਕਪਤਾਨੀ ਤੋਂ ਹਟਾਏ ਗਏ ਧੋਨੀ ਅਜੇ ਤੱਕ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਲਈ ਕੋਈ ਕਮਾਲ ਨਹੀਂ ਕਰ ਸਕੇ ਹਨ। ਉਨ੍ਹਾਂ ਪੰਜ ਮੈਚਾਂ ‘ਚ ਸਿਰਫ਼ 61 ਦੌੜਾਂ ਬਣਾਈਆਂ ਹਨ। ਵਾਰਨਰ ਨੇ ਟਵਿੱਟਰ ‘ਤੇ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ, ”ਐੱਮ. ਐੱਸ. ਧੋਨੀ ਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਸਾਰੇ ਸਵਰੂਪਾਂ ‘ਚ ਸ਼ਾਨਦਾਰ ਖਿਡਾਰੀ ਹਨ। ਇੱਕ ਜਾਦੂਈ ਕਪਤਾਨ ਵੀ।”