ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਸ਼ਮੀਰ ਵਿਚ ਹੜ੍ਹ ਆਉਣ ਤੇ ਸਾਡੇ ਫੌਜੀ ਲੋਕਾਂ ਦੀ ਜਾਨ ਬਚਾਉਂਦੇ ਹਨ ਅਤੇ ਬਾਅਦ ਵਿਚ ਪੱਥਰ ਵੀ ਖਾਂਦੇ ਹਨ| ਉਨ੍ਹਾਂ ਨੇ ਕਸ਼ਮੀਰ ਦੇ ਹਾਲਾਤ ਤੇ ਸਖਤ ਰੁਖ ਅਪਣਾਉਂਦਿਆਂ ਇਹ ਗੱਲ 11ਵੇਂ ਸਿਵਲ ਸੇਵਾ ਦਿਵਸ ਮੌਕੇ ਕਹੀ| ਇਸ ਮੌਕੇ ਉਨ੍ਹਾਂ ਨੇ ਬਿਹਤਰੀਨ ਕੰਮ ਕਰਨ ਵਾਲੇ ਅਫਸਰਾਂ ਨੂੰ ਸਨਮਾਨਿਤ ਵੀ ਕੀਤਾ|
ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਅਧਿਕਾਰੀ ਕੰਮ ਕਰਨ ਦਾ ਤਰੀਕਾ ਬਦਲਣਗੇ ਤਾਂ ਚੁਣੌਤੀਆਂ ਮੌਕਿਆਂ ਵਿਚ ਬਦਲ ਜਾਣਗੀਆਂ| ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਹਨਤ ਨਾਲ ਕੰਮ ਕਰਦੇ ਰਹਿਣ|