ਬਾਲੀਵੁੱਡ ਫ਼ਿਲਮਕਾਰ ਆਨੰਦ ਐੱਲ ਰਾਏ, ਸ਼ਾਹਰੁਖ ਖ਼ਾਨ ਨਾਲ ਫ਼ਿਲਮ ਬਣਾਉਣ ਜਾ ਰਹੇ ਹਨ। ਇਹ ਫ਼ਿਲਮ ਦੋ ਅਭਿਨੇਤਰੀਆਂ ਅਤੇ ਇੱਕ ਅਭਿਨੇਤਾ ਨਾਲ ਬਣਾਈ ਜਾ ਰਹੀ ਹੈ। ਕੈਟਰੀਨਾ ਕੈਫ਼ ਦਾ ਨਾਂ ਪਹਿਲਾਂ ਤੋਂ ਹੀ ਤੈਅ ਹੈ। ਉਹ ਆਪਣਾ ਕਿਰਦਾਰ ਨਿਭਾਉਣਗੇ। ਫ਼ਿਲਮ ਲਈ ਪਹਿਲਾਂ ਦੀਪਿਕਾ ਨੂੰ ਚੁਣਿਆ ਗਿਆ ਸੀ। ਦੀਪਿਕਾ ਦੇ ਫ਼ਿਲਮ ਤੋਂ ਬਾਹਰ ਹੋਣ ‘ਤੇ ਅਨੁਸ਼ਕਾ ਸ਼ਰਮਾ ਲੀਡ ਰੋਲ ‘ਚ ਆਪਣੀ ਭੂਮਿਕਾ ਨਿਭਾਵੇਗੀ। ਚਰਚਾ ਹੈ ਕਿ ਦੀਪਿਕਾ ਦੇ ਨਾ ਰਹਿਣ ਤੋਂ ਬਾਅਦ ਸ਼ਾਹਰੁਖ ਅਤੇ ਆਨੰਦ ਨੇ ਕਈ ਵਾਰ ਮੁਲਾਕਾਤ ਕਰ ਕੇ ਅਨੁਸ਼ਕਾ ਦੇ ਨਾਂ ‘ਤੇ ਵਿਚਾਰ ਕੀਤਾ। ਉਹ ਅਨੁਸ਼ਕਾ ਨੂੰ ਕਹਾਣੀ ਸੁਣਾਉਣਗੇ। ਕਹਾਣੀ ਸੁਣਨ ਤੋਂ ਬਾਅਦ ਅਨੁਸ਼ਕਾ ਆਪਣਾ ਫ਼ੈਸਲਾ ਸੁਣਾਵੇਗੀ। ਦੀਪਿਕਾ ਤੋਂ ਬਾਅਦ ਆਨੰਦ ਦੀ ਪਹਿਲੀ ਪਸੰਦ ਅਨੁਸ਼ਕਾ ਹੀ ਹੈ। ਜ਼ਿਕਰਯੋਗ ਹੈ ਕਿ ਅਨੁਸ਼ਕਾ ਅਤੇ ਸ਼ਾਹਰੁਖ ਇੱਕੱਠਿਆਂ ‘ਰੱਬ ਨੇ ਬਨਾਦੀ ਜੋੜੀ’ ਅਤੇ ‘ਜਬ ਤਕ ਹੈ ਜਾਨ’ ਕਰ ਚੁੱਕੇ ਹਨ। ਤੇ ਨਾਲ ਹੀ ਇਮਤਿਆਜ਼ ਅਲੀ ਦੀ ‘ਦਿ ਰਿੰਗ’ ਦੀ ਸ਼ੂਟਿੰਗ ਵੀ ਕਰ ਰਹੇ ਹਨ। ਆਨੰਦ ਦੀ ਫ਼ਿਲਮ ‘ਚ ਜੇ ਅਨੁਸ਼ਕਾ ਬੋਰਡ ‘ਤੇ ਆਉਂਦੀ ਹੈ ਤਾਂ ਉਹ ਸ਼ਾਹਰੁਖ ਨਾਲ ਚੌਥੀ ਵਾਰ ਸਕਰੀਨ ਸ਼ੇਅਰ ਕਰੇਗੀ।