ਸਾਡੇ ਭਾਰਤੀ ਭੋਜਨ ‘ਚ ਜੀਰੇ ਦਾ ਵੱਖ ਹੀ ਸਥਾਨ ਹੈ। ਬਿਨ੍ਹਾਂ ਜੀਰੇ ਤੋਂ ਭੋਜਨ ਸੁਆਦ ਨਹੀਂ ਲੱਗਦਾ ਪਰ ਜੀਰੇ ਦੇ ਕਈ ਲਾਭ ਹਨ। ਜੀਰੇ ‘ਚ ਮੌਜ਼ੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ-ਸੀ ਅਤੇ ਏ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗਰਭਵਤੀ ਔਰਤਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਗਰਭ ਅਵਸਥਾ ‘ਚ ਜੀਰੇ ਵਾਲਾ ਪਾਣੀ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੀਰੇ ਵਾਲਾ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ, ਜਿਸ ਨਾਲ ਗਰਭ ਅਵਸਥਾ ‘ਚ ਤੁਹਾਨੂੰ ਲਾਭ ਹੋਵੇ।
ਇੱਕ ਚਮਚ ਜੀਰੇ ਨੂੰ ਇੱਕ ਲੀਟਰ ਪਾਣੀ ‘ਚ ਉਬਾਲ ਲਓ ਅਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਕਿਸੇ ਬੋਤਲ ‘ਚ ਪਾ ਲਓ। ਫ਼ਿਰ ਇਸ ਦਾ ਇਸਤੇਮਾਲ ਕਰੋ। ਆਓ ਜਾਣਦੇ ਹਾਂ ਕਿ ਗਰਭ ਅਵਸਥਾ ‘ਚ ਜੀਰੇ ਵਾਲੇ ਪਾਣੀ ਦੇ ਕੀ ਲਾਭ ਹਨ।
1. ਅਨੀਮੀਆ ਦੀ ਸਮੱਸਿਆ ਤੋਂ ਬਚਾਉਂਦਾ ਹੈ
ਗਰਭ ਦੇ ਦੌਰਾਨ ਔਰਤਾਂ ਨੂੰ ਅਕਸਰ ਖੂਨ ਦੀ ਕਮੀ ਹੋ ਜਾਂਦੀ ਹੈ ਅਤੇ ਹੀਮੋਗਲੋਬਿਨ ਵੀ ਘੱਟ ਹੋ ਜਾਂਦਾ ਹੈ। ਅਜਿਹੀ ਹਾਲਤ ‘ਚ ਜੀਰੇ ਵਾਲਾ ਪਾਣੀ ਉਨ੍ਹਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਜੀਰੇ ‘ਚ ਉੱਚਿਤ ਮਾਤਰਾ ‘ਚ ਆਇਰਨ ਹੁੰਦਾ ਹੈ।
2. ਦੋਨਾਂ ਦੀ ਸਿਹਤ ਦਾ ਖਿਆਲ
ਜੀਰੇ ਵਾਲਾ ਪਾਣੀ ਪੀਣ ਨਾਲ ਗਰਭਵਤੀ ਮਾਂ ਅਤੇ ਉਸਦੇ ਬੱਚੇ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਹ ਸੁਆਦ ਦੇ ਨਾਲ-ਨਾਲ ਤਾਕਤ ਵੀ ਦਿੰਦਾ ਹੈ। ਇਹ ਪਾਣੀ ਦੀ ਜ਼ਰੂਰਤ ਨੂੰ ਨਿਯਮਿਤ ਰੂਪ ਨਾਲ ਪੂਰਾ ਕਰਦਾ ਹੈ।
3. ਪਾਚਣ ਕਿਰਿਆ ਠੀਕ ਕਰਦਾ ਹੈ
ਜੀਰੇ ਵਾਲਾ ਪਾਣੀ ਪੀਣ ਨਾਲ ਗਰਭਵਤੀ ਔਰਤਾਂ ਦੇ ਪੇਟ ‘ਚ ਬਣਨ ਵਾਲੀ ਗੈਸ ਖਤਮ ਹੋ ਜਾਂਦੀ ਹੈ। ਇਸ ਨਾਲ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
4. ਬਲੱਡ ਪ੍ਰੈਸ਼ਰ ਦਾ ਪੱਧਰ
ਗਰਭ ਅਵਸਥਾ ਦੇ ਦੌਰਾਨ ਔਰਤਾਂ ਦਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ। ਅਜਿਹੀ ਹਾਲਤ ‘ਚ ਜੇਕਰ ਤੁਸੀਂ ਜੀਰੇ ਵਾਲਾ ਪਾਣੀ ਪੀਦੇ ਹੋ ਤਾਂ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ।
5. ਸਰੀਰ ਦੀ ਊਰਜਾ ਵਧਦੀ ਹੈ
ਗਰਭ ਦੇ ਦੌਰਾਨ ਔਰਤਾਂ ‘ਚ ਊਰਜਾ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਕਈ ਵਾਰ ਉਨ੍ਹਾਂ ਦਾ ਭਾਰ ਘੱਟ ਜਾਂ ਕਈ ਵਾਰ ਵੱਧ ਜਾਂਦਾ ਹੈ। ਜੀਰੇ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਸ਼ਕਤੀ ਵਧਦੀ ਹੈ ਅਤੇ ਸਰੀਰ ‘ਚ ਊਰਜਾ ਆਉਂਦੀ ਹੈ।