ਸ਼ਿਮਲਾ  : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸ਼ਿਮਲਾ ਵਿਖੇ ਸਸਤੀ ਹਵਾਈ ਸੰਪਰਕ ਯੋਜਨਾ ਉਡਾਨ ਦੀ ਸ਼ੁਰੂਆਤ ਕੀਤੀ| ਪ੍ਰਧਾਨ ਮੰਤਰੀ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਹਨ| ਇਸ ਸਕੀਮ ਤਹਿਤ ਇਕ ਘੰਟੇ ਦੀ ਦੂਰੀ ਵਾਲੇ ਸਫਰ ਦਾ ਕਿਰਾਇਆ ਸਿਰਫ 2500 ਰੁਪਏ ਹੋਵੇਗਾ| ਹਾਲਾਂਕਿ ਇਹ ਸਕੀਮ ਫਿਲਹਾਲ ਸ਼ਿਮਲਾ ਅਤੇ ਦਿੱਲੀ ਵਿਚਾਲੇ ਸ਼ੁਰੂ ਕੀਤੀ ਗਈ ਹੈ, ਜਿਸ ਦਾ ਬਾਅਦ ਵਿਚ ਵਿਸਥਾਰ ਕੀਤਾ ਜਾਵੇਗਾ|