ਭੱਜ-ਦੌੜ ਵਾਲੇ ਇਸ ਬਿਜ਼ੀ ਲਾਈਫ਼ ਸਟਾਈਲ ‘ਚ ਲੋਕ ਨਾ ਤਾਂ ਆਪਣੇ ਖਾਣ-ਪੀਣ ਵੱਲ ਧਿਆਨ ਦੇ ਰਹੇ ਹਨ ਅਤੇ ਨਾ ਹੀ ਵਧਦੇ ਹੋਏ ਭਾਰ ਵੱਲ, ਜਦੋਂ ਇਹ ਕੰਟਰੋਲ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਫ਼ਿਰ ਡਾਈਟਿੰਗ ਅਤੇ ਐਕਸਰਸਾਈਜ਼ ਦਾ ਸਹਾਰਾ ਲੈਂਦੇ ਹਨ। ਮੋਟਾਪਾ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਖਾਣ-ਪੀਣ ਨਾਲ ਜੁੜੀਆਂ ਸਾਡੀਆਂ ਗਲਤ ਆਦਤਾਂ। ਅਸਲ ‘ਚ ਸਮੇਂ ਦੀ ਤੰਗੀ ਕਾਰਨ ਲੋਕ ਘਰ ਦੀ ਬਜਾਏ ਬਾਹਰ ਦਾ ਫ਼ਾਸਟ ਫ਼ੂਡ ਮਜ਼ੇ ਨਾਲ ਖਾਂਦੇ ਹਨ, ਜੋ ਸਰੀਰ ‘ਚ ਫ਼ਾਲਤੂ ਫ਼ੈਟ ਜਮ੍ਹਾ ਕਰਦਾ ਹੈ। ਇਹੀ ਚਰਬੀ ਅੱਗੇ ਚੱਲ ਕੇ ਹੋਰ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ, ਇਸ ਲਈ ਇਸ ਦੀ ਥਾਂ ਤੁਸੀਂ ਅਜਿਹੇ ਸੁਪਰਫ਼ੂਡਸ ਦੀ ਵਰਤੋਂ ਕਰੋ ਜੋ ਮੋਟਾਪਾ ਘਟਾਉਣ ‘ਚ ਮਦਦਗਾਰ ਸਿੱਧ ਹੁੰਦੇ ਹਨ।
ਜੇਕਰ ਤੁਸੀਂ ਵੀ ਭਾਰ ਘੱਟ ਕਰਨ ਲਈ ਡਾਈਟ ਚਾਰਟ ਦਾ ਸਹਾਰਾ ਲੈ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰਫ਼ੂਡਸ ਬਾਰੇ ਦੱਸਦੇ ਹਾਂ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਨ। ਇਹ ਤੁਹਾਡੀ ਭੁੱਖ ਵੀ ਸ਼ਾਂਤ ਕਰਨਗੇ ਅਤੇ ਭਾਰ ਨੂੰ ਕੰਟਰੋਲ ਵੀ।
1. ਚਕੋਤਰਾ
ਚਕੋਤਰਾ ਸੰਤਰੇ ਦੀ ਕਿਸਮ ਦਾ ਹੀ ਫ਼ਲ ਹੈ, ਜਿਸ ਵਿੱਚ ਨਿੰਬੂ ਅਤੇ ਸੰਤਰੇ ਦੋਵਾਂ ਦੇ ਗੁਣ ਪਾਏ ਜਾਂਦੇ ਹਨ। ਇਹ ਭੁੱਖ ਨੂੰ ਵਧਾਉਣ ਵਾਲੇ ਹਾਰਮੋਨਜ਼ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਭਾਰ ਆਪਣੇ-ਆਪ ਕੰਟਰੋਲ ਹੁੰਦਾ ਹੈ। ਇਹ ਭੁੱਖ ਵਧਾਉਣ ਵਾਲੇ ਹਾਰਮੋਨਜ਼ ਦਾ ਉਤਪਾਦਨ ਘੱਟ ਕਰਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ।
2. ਅੰਡਾ
ਅੰਡੇ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ। ਇਹ ਪ੍ਰੋਟੀਨ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ।
3. ਬ੍ਰੋਕਲੀ
ਬ੍ਰੋਕਲੀ ਭਾਵੇਂ ਲੋਕਾਂ ਨੂੰ ਸਵਾਦ ਨਾ ਲਗਦੀ ਹੋਵੇ ਪਰ ਲੋਅ ਕੈਲੋਰੀ ਨਾਲ ਇਸ ਵਿੱਚ ਅਜਿਹੇ ਨੈਚੁਰਲ ਕੈਮੀਕਲਸ ਵੀ ਮੌਜੂਦ ਹੁੰਦੇ ਹਨ, ਜੋ ਚਰਬੀ ਨੂੰ ਘੱਟ ਕਰਦੇ ਹਨ। ਇਸੇ ਦੇ ਨਾਲ ਇਸ ਵਿੱਚ ਫ਼ਾਈਬਰ ਅਤੇ ਪਾਣੀ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ, ਜੋ ਪਾਚਨ ਨੂੰ ਹੌਲੀ ਕਰ ਦਿੰਦੀ ਹੈ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ।
4. ਮਿਰਚ
ਤਿੱਖੀ ਮਿਰਚ ਤੁਹਾਡੇ ਮੈਟਾਬਾਲਿਜ਼ਮ ਨੂੰ ਤੇਜ਼ੀ ਨਾਲ ਵਧਾਉਂਦੀ ਹੈ, ਜੋ ਭਾਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਲਈ ਖਾਣੇ ‘ਚ ਮਿਰਚ ਨੂੰ ਜ਼ਰੂਰ ਸ਼ਾਮਲ ਕਰੋ।
5. ਸਾਲਮਨ ਮੱਛੀ
ਸਾਲਮਨ ਇੱਕ ਅਜਿਹੀ ਮੱਛੀ ਹੈ, ਜੋ ਕਾਫ਼ੀ ਆਇਲੀ ਹੁੰਦੀ ਹੈ। ਇਸ ਵਿੱਚ ਓਮੇਗਾ-3 ਫ਼ੈਟੀ ਐਸਿਡ ਭਰਪੂਰ ਮਾਤਰਾ ‘ਚ ਹੁੰਦਾ ਹੈ। ਸਟੱਡੀ ਅਨੁਸਾਰ ਭਾਰ ਘੱਟ ਕਰਨ ‘ਚ ਓਮੇਗਾ-3 ਫ਼ੈਟੀ ਐਸਿਡ ਬਹੁਤ ਮਦਦਗਾਰ ਸਿੱਧ ਹੁੰਦਾ ਹੈ।
6. ਗ੍ਰੀਨ ਟੀ
ਗ੍ਰੀਨ ਟੀ ‘ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਮੈਟਾਬਾਲਿਜ਼ਮ ਨੂੰ ਤੇਜ਼ ਕਰਕੇ ਫ਼ੈਟ ਬਰਨ ਕਰਦੇ ਹਨ। ਇਹ ਭਾਰ ਨੂੰ ਵਧਾਉਣ ਵਾਲੇ ਐੱਲ. ਡੀ. ਐੱਲ. ਕੋਲੈਸਟ੍ਰਾਲ ਨੂੰ ਵੀ ਘੱਟ ਕਰਨ ‘ਚ ਮਦਦਗਾਰ ਹੈ।
7. ਕੁਇਨੋਆ
ਇਸ ‘ਚ ਮੌਜੂਦ ਗੁਣਾਂ ਕਾਰਨ ਹੀ ਇਸ ਨੂੰ ਸੁਪਰਫ਼ੂਡ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਾਬਤ ਅਨਾਜ ਦਾ ਚੰਗਾ ਬਦਲ ਹੈ। ਇਸ ਵਿੱਚ ਪ੍ਰੋਟੀਨ, ਆਇਰਨ, ਫ਼ਾਈਬਰ ਤੋਂ ਇਲਾਵਾ ਐਂਟੀ-ਸੈਪਟਿਕ, ਐਂਟੀ-ਕੈਂਸਰ, ਐਂਟੀ-ਏਜਿੰਗ ਗੁਣ ਮੌਜੂਦ ਹੁੰਦੇ ਹਨ। ਇਹ ਗਲੂਟੇਨ ਫ਼੍ਰੀ ਕਾਰਬੋਹਾਈਡ੍ਰੇਟਸ ਪ੍ਰੋਟੀਨ ਨਾਲ ਮਿਲ ਕੇ ਖੂਨ ‘ਚ ਦਾਖਲ ਹੁੰਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦੇ ਹਨ, ਜਿਸ ਨਾਲ ਭੁੱਖ ਘੱਟ ਲਗਦੀ ਹੈ। ਇਸ ਦੀ ਵਰਤੋਂ ਨਾਲ ਸਰੀਰ ‘ਚ ਵਾਧੂ ਚਰਬੀ ਜਮ੍ਹਾ ਨਹੀਂ ਹੋ ਸਕਦੀ ਅਤੇ ਭਾਰ ਘੱਟ ਹੁੰਦਾ ਹੈ।