ਜਦੋਂ ਅਸੀਂ ਰਾਤ ਨੂੰ ਸੋਂਦੇ ਹਾਂ ਤਾਂ ਵੀ ਸਾਡਾ ਸਰੀਰ ਕੰਮ ਕਰਦਾ ਹੈ। ਇਸ ਲਈ ਸਵੇਰੇ ਉੱਠਦੇ ਸਾਰ ਹੀ ਇੱਕ ਗਿਲਾਸ ਪਾਣੀ ਪਿਓ। ਇਸ ਨਾਲ ਸਰੀਰ ਰੀਚਾਰਜ ਹੁੰਦਾ ਹੈ ਅਤੇ ਸਰੀਰ ਦੀ ਸਫ਼ਾਈ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਕੀ ਫ਼ਇਦੇ ਹੁੰਦੇ ਹਨ।
1. ਪਾਚਨ ਕਿਰਿਆ ਸ਼ੁਰੂ ਹੁੰਦੀ ਹੈ
ਸਵੇਰੇ ਖਾਲੀ ਪੇਟ ਇੱਕ ਵੱਡਾ ਗਿਲਾਸ ਪਾਣੀ ਪੀਣ ਨਾਲ ਪਾਚਨ ਕਿਰਿਆ 1.5 ਘੰਟੇ ਤੱਕ 24% ਵੱਧ ਜਾਂਦੀ ਹੈ।
2. ਗੰਦੇ ਪਦਾਰਥ ਬਾਹਰ ਨਿਕਲ ਜਾਂਦੇ ਹਨ
ਗੁਰਦੇ ਸਰੀਰ ‘ਚ ਇੱਕਠੇ ਹੋਣ ਵਾਲੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ ਅਤੇ ਖੂਨ ਦੀ ਸਾਰੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ। ਗੁਰਦੇ ਨੂੰ ਇਸ ਕੰਮ ਲਈ ਜਿਆਦਾ ਮਾਤਰਾ ‘ਚ ਤਰਲ ਪਦਾਰਥ ਦੀ ਲੋੜ ਹੁੰਦੀ ਹੈ, ਜੋ ਕਿ ਖਾਲੀ ਪੇਟ ਪੀਤੇ ਪਾਣੀ ਨਾਲ ਪੂਰੀ ਹੁੰਦੀ ਹੈ।
3. ਘੱਟ ਖਾਓ
ਪਿਆਸ ਨੂੰ ਕਦੀ-ਕਦੀ ਗਲਤੀ ਨਾਲ ਭੁੱਖ ਸਮਝ ਲਿਆ ਜਾਂਦਾ ਹੈ ਪਰ ਸਿਰਫ਼ ਇੱਕ ਗਿਲਾਸ ਪਾਣੀ ਪੀਣ ਨਾਲ ਤੁਹਾਡਾ ਪੇਟ ਭਰ ਜਾਂਦਾ ਹੈ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗੀ ਕਿ ਸਵੇਰੇ ਉੱਠਣ ਮਗਰੋਂ 60 ਸੈਕੰਡ ਅੰਦਰ ਤੁਹਾਨੂੰ ਪਾਣੀ ਕਿਉਂ ਪੀਣਾ ਚਾਹੀਦਾ ਹੈ।
4. ਰੋਗਾਂ ਨਾਲ ਲੜਨ ਦੀ ਸਮਰੱਥਾ
ਖੁਦ ਨੂੰ ਹਾਈਡਰੇਟ ਰੱਖਣ ਨਾਲ ਤੁਹਾਡੀ ਲਸਿਕਾ ਦਾ ਢਾਂਚਾ ਸਹੀ ਰਹਿੰਦਾ ਹੈ ਅਤੇ ਇਹ ਤੁਹਾਨੂੰ ਬੀਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦਾ ਹੈ।
5. ਸਕਿਨ ਨੂੰ ਸੁੰਦਰ ਬਣਾਉਂਦਾ ਹੈ
ਪਾਣੀ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ , ਜਿਸ ਨਾਲ ਤੁਹਾਡੀ ਸਕਿਨ ਨਰਮ, ਕੋਮਲ ਅਤੇ ਸਾਫ਼ ਰਹਿੰਦੀ ਹੈ। ਇਸ ਲਈ ਸਵੇਰੇ ਜਲਦੀ ਪਾਣੀ ਪੀਣ ਨਾਲ ਸਰੀਰ ਨੂੰ ਫ਼ਾਇਦਾ ਹੁੰਦਾ ਹੈ।
6. ਸਰੀਰ ਦੇ ਅੰਦਰੋਂ ਦੇਖਭਾਲ ਹੁੰਦੀ ਹੈ
ਪੂਰਾ ਦਿਨ ਸਹੀ ਮਾਤਰਾ ‘ਚ ਪਾਣੀ ਨਾ ਪੀਣ ਨਾਲ ਰੈਕਟਮ ਬਚੇ ਪਦਾਰਥਾਂ ‘ਚੋਂ ਪਾਣੀ ਸੋਖ ਲੈਂਦਾ ਹੈ। ਇਸ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਜੇ ਤੁਸੀਂ ਸਹੀ ਮਾਤਰਾ ‘ਚ ਪਾਣੀ ਪੀਓ ਤਾਂ ਤੁਹਾਡਾ ਰੈਕਟਮ ਚੰਗੀ ਤਰ੍ਹਾਂ ਕੰਮ ਕਰੇਗਾ।