ਰਾਜਵਿੰਦਰ ਕੌਰ ਭੰਗੂ, ਸਿਰਸਾ, ਹਰਿਆਣਾ
ਸਾਰਿਆਂ ਚਾਚਿਆਂ-ਤਾਇਆਂ ਅੱਗੇ ਹਯਾ ਲਾਹ ਦੇਣਾ।
ਕਿਸੇ ਸ਼ਰੀਕ ਅੱਗੇ ਬੁਰਾ-ਭਲਾ ਬੋਲਣਾ।
ਗ਼ਮੀ-ਸ਼ਾਦੀ ਦੀ ਨਿਖੇਧੀ ਕਰਨ ਲੱਗਿਆਂ ਇੱਕ ਮਿੰਟ ਲਾਉਣਾ।
ਕੀ ਇਨ੍ਹਾਂ ਚੀਜ਼ਾਂ ਲਈ ਹੀ ਵਿਆਹ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ?
ਕੀ ਇਸ ਲਈ ਔਰਤ ਦੀ ਸਹਿਨਸ਼ੀਲਤਾ ਦੀ ਦਾਦ ਦਿੱਤੀ ਜਾਂਦੀ ਹੈ?
ਕੋਈ ਉਸ ਦੇ ਆਤਮ-ਸਨਮਾਨ ਨੂੰ ਠੋਕਰ ਮਾਰਦਾ ਰਹਿੰਦਾ ਹੈ ਅਤੇ ਉਹ ਬਸ ”ਗੱਲ ਪਿਆ ਢੋਲ ਵਜਾਉਂਦੀ ਰਹਿੰਦੀ ਹੈ।”
ਕੀ ਇਸੇ ਲਈ ਔਰਤ ਮਹਾਨ ਹੈ?
ਉਹ ਕਹਿੰਦੀ ਹੈ ਮੇਰਾ ਔਪਰੇਸ਼ਨ ਹੋਇਆ ਹੈ ਅਤੇ ਉਸੇ ਸ਼ਾਮ ਮੈਂ ਇਨ੍ਹਾਂ ਨੂੰ ਨਹਾਉਣ ਲਈ ਪਾਣੀ ਪਾ ਕੇ ਦਿੱਤਾ।
ਕਿਉਂ ਭਾਈ ੩ ਉਹਦਾ ਢਿੱਡ ਚੀਰਿਆ ਪਿਆ ਹੈ ਫ਼ੇਰ ਵੀ ਬਾਲਟੀ ਚੱਕੀ ਫ਼ਿਰਦੀ ਐ। ਤੂੰ ਤਾਂ ਉਸ ਤੋਂ ਵੀ ਗਿਆ ਗੁਜ਼ਰਿਆ ਐਂ!
ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਰਿਵਾਜ਼ ਚਲਾਏ ਕੀਹਨੇ ਸੀ?
ਕੀਹਨੇ ਇਨ੍ਹਾਂ ਔਰਤਾਂ ਦੇ ਜ਼ਹਿਨ ਵਿੱਚ ਭਰ ‘ਤਾ ਕਿ ਘਰਆਲਾ ਰੱਬ ਹੁੰਦੈ?
ਕਿਉਂ ਇਹ ਸਮਾਜਕ ਰਿਸ਼ਤਾ ਨਿਭਾਉਣਾ ਇੰਨਾ ਜ਼ਰੂਰੀ ਸੀ ਕਿ ਉਹ ਜ਼ਹਿਰ ਦਾ ਘੁੱਟ ਭਰ ਕੇ ਵੀ ਜਿਓਂ ਰਹੀ ਸੀ?
ਮੈ ਕਿਹਾ ਬੇਬੇ ਜੀ ਤੁਸੀਂ ਇੰਨੇ ਸਾਲ ਕਿਵੇਂ ਜਿਓਂ ਲਏ ਉਸ ਇਨਸਾਨ ਨਾਲ, ਕਦੇ ਛੱਡ ਕੇ ਜਾਣ ਦਾ ਖ਼ਿਆਲ ਨਹੀਂ ਆਇਆ?
ਕਹਿੰਦੇ, ”ਮੈਂ ਤਾਂ ਬਸ ਆਪਣੇ ਜਵਾਕ ਲਈ ਜਿਓਂ ਰਹੀ ਹਾਂ ੩” ਇੰਨਾ ਕਹਿੰਦੇ ਹੀ ਉਹਦੀ ਭੁੱਬ ਨਿਕਲ ਗਈ ੩ ਮੈਂ ਕੀ ਕਹਿੰਦੀ ੳਹਦਾ ਦੁੱਖ ਵੰਡਾਉਣ ਲਈ ੩ ਬਸ ਆਪਣੇ ਅੰਦਰ ਝਾਤੀ ਮਾਰ ਰਹੀ ਸੀ, ਪਰ ਮੈਨੂੰ ਕੋਈ ਸ਼ਬਦ ਨਹੀਂ ਲਭਿਆ ਸੋ ਮੈਂ ਚੁੱਪ ਹੋ ਗਈ।
ਕੋਈ ਕਿਵੇਂ ਨਿੱਤ ਨਿੱਤ ਆਪਣੇ ਆਤਮ-ਵਿਸ਼ਵਾਸ ਨੂੰ ਸਿਉਂਕ ਲਗਦੀ ਦੇਖ ਸਕਦਾ ਹੈ?
ਕੋਈ ਕਿਵੇਂ ਅੰਦਰੋਂ ਅੰਦਰ ਖੁਰ ਖੁਰ ਕੇ ਦੂਜਿਆਂ ਲਈ ਘਰ ਬੰਨ੍ਹਦਾ ਰਹਿ ਸਕਦਾ ਹੈ?
ਕਿਵੇਂ ਕੋਈ ਗੱਲ ‘ਚ ਰੱਸਾ ਪਾ ਕੇ ਰੱਬੀ ਮੌਤ ਦਾ ਇੰਤਜ਼ਾਰ ਕਰਦਾ ਰਹਿ ਸਕਦਾ ਹੈ?
ਕੋਈ ਇੰਨਾ ਅੰਨਾ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਸਾਥੀ ਦੀ ਕੋਈ ਚੰਗਿਆਈ ਕਦੇ ਨਜ਼ਰ ਹੀ ਨਾ ਆਵੇ?
ਕੀ ਇਹੋ ਜਿਹਾ ਬੰਦਾ ਰੱਬ ਹੋ ਸਕਦਾ ਹੈ?