ਸ੍ਰੀਨਗਰ: ਪਾਕਿਸਤਾਨ ਵੱਲੋਂ ਅੱਜ ਦਾਗੇ ਗਏ ਮੋਰਟਰਾਰ ਵਿਚ 2 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ| ਮਰਨ ਵਾਲਿਆਂ ਵਿਚ ਇਕ ਵਿਅਕਤੀ ਅਤੇ ਉਸ ਦੀ ਇਕ ਬੇਟੀ ਸ਼ਾਮਿਲ ਹੈ| ਜਦੋਂ ਕਿ 4 ਜਵਾਨਾਂ ਸਮੇਤ ਇਕ ਹੋਰ ਜ਼ਖਮੀ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਨੌਸ਼ਹਿਰਾ ਸੈਕਟਰ ਵਿਚ ਅੱਜ ਮੁੜ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ, ਇਸ ਤੋਂ ਪਹਿਲਾਂ ਕੱਲ੍ਹ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਔਰਤ ਦੀ ਮੌਤ ਹੋ ਗਈ ਸੀ|
ਇਸ ਦੌਰਾਨ ਭਾਰਤੀ ਸੈਨਾ ਵੱਲੋਂ ਇਸ ਜੰਗਬੰਦੀ ਦੇ ਵਿਰੁੱਧ ਜਵਾਬੀ ਕਾਰਵਾਈ ਕੀਤੀ ਗਈ|