ਚੰਡੀਗੜ੍ਹ/ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ| ਐਲਾਨੇ ਗਏ ਨਤੀਜਿਆਂ ਵਿਚ ਲੜਕੀਆਂ ਨੇ ਇਕ ਵਾਰ ਤੋਂ ਬਾਜ਼ੀ ਮਾਰ ਲਈ ਹੈ| 450 ਵਿਚੋਂ 443 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਲੁਧਿਆਣਾ ਦੀ ਵਿਦਿਆਰਥਣ ਅਮੀਸ਼ਾ ਅਰੋੜਾ ਰਹੀ| ਇਸ ਤੋਂ ਇਲਾਵਾ 442 ਅੰਕਾਂ ਨਾਲ ਦੂਸਰੇ ਸਥਾਨ ਤੇ ਲੁਧਿਆਣਾ ਦੀ ਹੀ ਪ੍ਰਭਜੋਤ ਜੋਸ਼ੀ ਅਤੇ 441 ਅੰਕਾਂ ਨਾਲ ਤੀਸਰੇ ਸਥਾਨ ਤੇ ਗੁਰਦਾਸਪੁਰ ਦੀ ਰੀਆ ਰਹੀ|
ਨਤੀਜਿਆਂ ਅਨੁਸਾਰ ਕੁੱਲ 62.36 ਫੀਸਦੀ ਬੱਚੇ ਪਾਸ ਹੋਏ| ਇਨ੍ਹਾਂ ਨਤੀਜਿਆਂ ਵਿਚ 72.59 ਕੁੜੀਆਂ ਅਤੇ 54.42 ਫੀਸਦੀ ਲੜਕੇ ਪਾਸ ਹੋਏ|