ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਵਿਚ ਆਏ ਚੱਕਰਵਾਤੀ ਤੂਫਾਨ ਨੇ ਅੱਜ ਸੂਬੇ ਵਿਚ ਭਾਰੀ ਤਬਾਹੀ ਮਚਾਈ| ਇਸ ਦੌਰਾਨ 100 ਤੋਂ ਵੱਧ ਲੋਕ ਬੇਘਰੇ ਹੋ ਗਏ ਹਨ, ਜਦੋਂ ਕਿ ਇਸ ਕੁਦਰਤੀ ਕਰੋਪੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ| ਇਸ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ|