ਨਵੀਂ ਦਿੱਲੀ : ਵਾਟਰ ਟੈਂਕਰ ਘੁਟਾਲਾ ਮਾਮਲੇ ਵਿਚ ਅੱਜ ਏ.ਸੀ.ਬੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਅਤੇ ਸਿਆਸੀ ਸਲਾਹਕਾਰ ਵਿਭਵ ਕੁਮਾਰ ਕੋਲੋਂ ਪੁੱਛਗਿੱਛ ਕੀਤੀ| ਕੁਝ ਦਿਨ ਪਹਿਲਾਂ ਹੀ ਆਪ ਦੇ ਸਾਬਕਾ ਆਗੂ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਉਤੇ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਏ.ਸੀ.ਬੀ ਵੱਲੋਂ ਇਹ ਪੁੱਛਗਿੱਛ ਕੀਤੀ ਗਈ ਹੈ|