ਇਸਲਮਾਬਾਦ : ਇੰਟਰਨੈਸ਼ਨਲ ਕੋਰਟ ਵੱਲੋਂ ਕੁਲਭੂਸ਼ਨ ਜਾਧਵ ਦੀ ਫਾਂਸੀ ਉਤੇ ਲਾਈ ਗਈ ਰੋਕ ਤੋਂ ਬਾਅਦ ਜਿਥੇ ਭਾਰਤ ਵਿਚ ਜਸ਼ਨ ਮਨਾਏ ਜਾ ਰਹੇ ਹਨ, ਉਥੇ ਪਾਕਿਸਤਾਨ ਨੇ ਕਿਹਾ ਹੈ ਕਿ ਇਹ ਫੈਸਲਾ ਸਵੀਕਾਰਯੋਗ ਨਹੀਂ ਹੈ| ਇਸ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਭਾਰਤ ਦੀ ਸੱਚਾਈ ਦੁਨੀਆ ਨੂੰ ਦਿਖਾ ਕੇ ਰਹਾਂਗੇ|