ਪਾਕਿਸਤਾਨ  : ਕੁਲਭੂਸ਼ਨ ਜਾਧਵ ਕੇਸ ਵਿਚ ਅੱਜ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ| ਇੰਟਰਨੈਸ਼ਨਲ ਕੋਰਟ ਜੱਜ ਨੇ ਸਾਫ ਸ਼ਬਦਾਂ ਵਿਚ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਵਿਆਨਾ ਸੰਧੀ ਦਾ ਪਾਲਣ ਕਰੇ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਨੂੰ ਕਾਊਂਸਲਰ ਐਕਸੈਸ ਮਿਲਣਾ ਚਾਹੀਦਾ ਹੈ| ਇਸ ਦੇ ਨਾਲ ਹੀ ਇੰਟਰਨੈਸ਼ਨਲ ਕੋਰਟ ਨੇ ਅੰਤਿਮ ਫੈਸਲੇ ਤੱਕ ਕੁਲਭੂਸ਼ਨ ਜਾਧਵ ਦੀ ਫਾਂਸੀ ਉਤੇ ਰੋਕ ਲਾ ਦਿੱਤੀ ਹੈ|
ਜੱਜ ਰੌਨੀ ਇਬਰਾਹਿਮ ਨੇ ਕਿਹਾ ਹੈ ਕਿ ਵਿਆਨਾ ਸੰਧੀ ਤਹਿਤ ਕੁਲਭੂਸ਼ਨ ਜਾਧਵ ਨੂੰ ਕਾਨੂੰਨੀ ਮਦਦ ਦਾ ਹੱਕ ਹੈ| ਉਨ੍ਹਾਂ ਕਿਹਾ ਕਿ ਕੁਲਭੂਸ਼ਨ ਦੇ ਜਾਸੂਸ ਹੋਣ ਦੀ ਗੱਲ ਸਾਬਿਤ ਨਹੀਂ ਹੁੰਦੀ| ਇਸ ਦੇ ਨਾਲ ਹੀ ਅਦਾਲਤ ਨੇ ਐਲਾਨ ਕਰ ਦਿੱਤਾ ਹੈ ਕਿ ਜਾਧਵ ਦੀ ਫਾਂਸੀ ਉਤੇ ਅੰਤਿਮ ਫੈਸਲੇ ਤੱਕ ਰੋਕ ਲੱਗੇਗੀ| ਇਸ ਤੋਂ ਇਲਾਵਾ ਕੋਰਟ ਨੇ ਜਾਧਵ ਦੀ ਗ੍ਰਿਫਤਾਰੀ ਨੂੰ ਵਿਵਾਦਿਤ ਮੁੱਦਾ ਐਲਾਨਿਆ|
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਨ ਨੂੰ ਰਾਅ ਏਜੰਟ ਐਲਾਨਦਿਆਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ|