ਜਲੰਧਰ – ਖੇਤੀਬਾਡ਼ੀ ਪੰਜਾਬ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ‘ਤੇ ਦਰਜ ਕੀਤੇ ਗਏ ਕੇਸ ‘ਚ ਬਰਾਮਦ ਕੀਤੇ ਗਏ ਪੈਸੇ, ਸੋਨਾ, ਕੈਨੇਡਾ ਅਤੇ ਅਮਰੀਕਾ ਦੇ ਡਾਲਰ, ਇਕ ਰਿਵਾਲਵਰ 32 ਬੋਰ ਮਾਲ ਖਾਨੇ ‘ਚੋਂ ਗਾਇਬ ਹੋਣ ਦੇ ਮਾਮਲੇ ”ਚ ਰਾਮਾਂ ਮੰਡੀ ਦੇ ਮੁਖੀ ਰਹੇ ਇੰਸਪੈਕਟਰ ਗੁਰਸ਼ੇਰ ਸਿੰਘ ਬਰਾਡ਼ ਅਤੇ ਉਸ ਸਮੇਂ ਦੇ ਮੁਨਸ਼ੀ ਇਕਬਾਲ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ।