ਮਾਨਸਾ – ਮਾਨਸਾ ਜਿਲ੍ਹੇ ਵਿਚ ਖੁਦਕ੍ਹੁੀਆਂ ਕਰ ਗਏ ਅਨੇਕਾਂ ਕਿਸਾਨਾਂ ਦੇ ਧੀਆਂ^ਪੁੱਤਰਾਂ ਲਈ ਰਾਹਤ ਦੀ ਖਬਰ ਹੈ ਕਿ ਪਹਿਲੀ ਵਾਰ ਜਿਲ੍ਹੇ ਦੇ ‘ਰੌਇਲ ਕਾਲਜ ਆਫ ਬੋੜਾਵਾਲ* ਨੇ ਮੁਫਤ ਪੜ੍ਹਾਈ ਕਰਵਾਉਣ ਦਾ ਅਹਿਮ ਐਲਾਨ ਕੀਤਾ ਹੈ| ਆਰਥਿਕ ਤੰਗੀਆਂ ਵਿਚ ਗੁਜਾਰਾ ਕਰ ਰਹੇ ਇਨ੍ਹਾਂ ਪਰਿਵਾਰਾਂ ਲਈ ਮੁਫਤ ਵਿੱਦਿਆ ਕਿਸਾਨ ਪਰਿਵਾਰਾਂ ਲਈ ਵੱਡਾ ਠੁੰਮਣਾ ਦੇਵੇਗੀ| ਇਹ ਪੜ੍ਹਾਈ ਦਾ ਕਾਰਜ ਇਸੇ ੍ਹ੍ਹੈਨ ਤੋਂ ਹੀ ਸ਼ਰੂ ਕੀਤਾ ਜਾਵੇ|
ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਇਹ ਮੰਨਣਾ ਹੈ ਕਿ ਮੌਜੂਦਾ ਸਮਾਜਿਕ, ਆਰਥਿਕ, ਰਾਜਨੀਤਿਕ ਹਾਲਤ ਦੇ ਸਤਾਏ ਮਾਨਸਾ ਜਿਲ੍ਹੇ ਦੇ ਕਿਸਾਨ ਹੀ ਵਧੇਰੇ ਆਤਮ ਹੱਤਿਆਵਾਂ ਕਰ ਰਹੇ ਹਨ, ਜਿਸ ਦਾ ਕਾਰਨ ਇੱਥੋਂ ਦੀ ਭੂਗੋਲਿਕ ਸਥਿਤੀ, ਧਰਤੀ ਹੇਠਲਾ ਮਾੜਾ ਪਾਣੀ ਅਤੇ ਅਨਪੜ੍ਹਤਾ ਹੈ| ਕਮੇਟੀ ਦਾ ਕਹਿਣਾ ਹੈ ਕਿ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਕਰਜੇ ਦੇ ਸਤਾਏ ਇਹਨਾਂ ਪਰਿਵਾਰਾਂ ਦੀ ਸਹਾਇਤਾ ਵਜੋਂ ਹੀ ‘ਦਿ ਰੌਇਲ ਕਾਲਜ* ਦੁਆਰਾ ਅਜਿਹਾ ਉਪਰਾਲਾ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ|
ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨਲ ਇੰਜੀਨੀਅਰ ਆਲਮਜੀਤ ਸਿੰਘ ਸੋਹਲ ਨੇ ਕਿਹਾ ਕਿ ਆਰਥਿਕ ਤੰਗੀ ਦੇ ਸਤਾਏ ਇਨ੍ਹਾਂ ਪਰਿਵਾਰਾਂ ਦੇ ਲੜਕੇ^ਲੜਕੀਆਂ ਨੂੰ ਅਜਿਹੇ ਸਮੇਂ ਸਮਾਜ ਦੇ ਵਿਸ੍ਹੇ ਧਿਆਨ ਅਤੇ ਸਹਾਇਤਾ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਸੰਵਿਧਾਨ ਅੁਨਸਾਰ ਹਰ ਬੱਚੇ ਨੂੰ ਸਿੱਖਿਆ ਦਾ ਅਧਿਕਾਰ ਹੈ ਅਤੇ ਇਸ ਲਈ ਦਿ ਰੌਇਲ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਮੌਜੂਦਾ ਸ੍ਹੈਨ 2017^18 ਤੋਂ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ|
ਸ੍ਰੀ ਸੋਹਲ ਨੇ ਦੱਸਿਆ ਕਿ ਅਜਿਹੇ ਵਿਦਿਆਰਥੀਆਂ ਦੀ ਮਨੋ^ਵਿਗਿਆਨਕ ਪੱਧਰ *ਤੇ ਕਾਊਂਸਲਿੰਗ ਕਰਦਿਆਂ ਉਨ੍ਹਾਂ ਦੇ ਸਰਵ^ਪੱਖੀ ਵਿਕਾਸ ਦੇ ਨਾਲ^ਨਾਲ ਨੌਕਰੀ ਯੋਗਤਾ ਲਈ ਵੀ ਉਪਰਾਲੇ ਕੀਤੇ ਜਾਣਗੇ| ਇੱਥੇ ਇਹ ਵਰਣਨਯੋਗ ਹੈ ਕਿ ਦਿ ਰੌਇਲ ਕਾਲਜ ਆਪਣੀ ਖੂਬਸੂਰਤ ਦਿੱਖ, ਅਕਾਦਮਿਕ ਮਿਆਰ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਾਰਨ ਆਪਣੇ ਪਹਿਲੇ ਸਾਲ ਵਿੱਚ ਹੀ ਇਲਾਕੇ ਦੀ ਸਿਰਕੱਢ ਸੰਸਥਾ ਬਣ ਗਿਆ ਹੈ| ਦਿ ਰੌਇਲ ਕਾਲਜੀਏਟ ਸਕੂਲ ਵਿੱਚ ਗਿਆਰਵੀਂ ਅਤੇ ਬਾਰਵੀਂ ਦੀਆਂ ਆਰਟਸ, ਕਾਮਰਸ, ਸਾਇੰਸ ਦੀਆਂ ਕਲਾਸਾਂ ਤੋਂ ਇਲਾਵਾ ਬੀ.ਏ., ਬੀ.ਕਾਮ., ਬੀ.ਸੀ.ਏ., ਜਰਨੇਲਿਜਮ, ਬੀ.ਐੱਸ.ਸੀ. ਐਗਰੀਕਲਚਰ, ਪੀ.ਜੀ.ਡੀ.ਸੀ.ਏ., ਬਿ.ਲਿਬ., ਐੱਮ.ਲਿਬ.,ਐੱਮ.ਏ (ਅੰਗਰੇਜੀ,ਪੰਜਾਬੀ) ਦੀਆਂ ਕਲਾਸਾਂ ਚੱਲ ਰਹੀਆ ਹਨ| ਇਸ ਕਾਲਜ ਵਿੱਚ ਪੰਜਾਬ ਸਰਕਾਰ ਦੇ ਤਿੰਨ ਸਪੋਰਟਸ ਵਿੰਗ (ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ) ਵੀ ਚੱਲ ਰਹੇ ਹਨ|
ਕਾਲਜ ਪਿੰ੍ਰਸੀਪਲ ਐੱਮ.ਆਰ.ਮਿੱਤਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਤਮ ਹੱਤਿਆ ਕਰਨ ਵਾਲੇ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਬੱਚਿਆ ਲਈ ਦਿ ਰੌਇਲ ਕਾਲਜ ਉਪਰੋਕਤ ਕਿਸੇ ਵੀ ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਬਿਲਕੁਲ ਮੁਫਤ ਉਚੇਰੀ ਸਿੱਖਿਆ ਮਹੁੱਇਆ ਕਰਨ ਲਈ ਵਚਨਬੱਧ ਹੋਵੇਗਾ| ਹੋਰਨਾ ਸੰਸਥਾਵਾਂ ਨੂੰ ਵੀ ਆਪਣੇ ਨੈਤਿਕ ਅਤੇ ਸਮਾਜਿਕ ਫਰਜ ਵਜੋਂ ਅਜਿਹੇ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ|