ਗੰਗਟੋਕ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਸਾਮ ਵਿਚ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ ਕੀਤਾ| ਲਗਪਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦਾ ਨਿਰਮਾਣ ਸਾਲ 2011 ਵਿਚ ਸ਼ੁਰੂ ਕੀਤਾ ਗਿਆ ਸੀ| ਇਸ ਪੁਲ ਦਾ ਖਾਸੀਅਤ ਇਹ ਹੈ ਕਿ ਇਹ ਹੈ ਕਿ ਜੇਕਰ ਭਾਰਤ ਦੇ ਚੀਨ ਨਾਲ ਹਾਲਾਤ ਖਰਾਬ ਹੁੰਦੇ ਹਨ ਤਾਂ ਭਾਰਤ ਇਸ ਪੁਲ ਰਾਹੀਂ ਟੈਂਕਾਂ ਤੋਂ ਇਲਾਵਾ ਜਵਾਨਾਂ ਨੂੰ ਵੀ ਬੜੀ ਆਸਾਨੀ ਨਾਲ ਚੀਨ ਦੀ ਸਰਹੱਦ ਤੱਕ ਪਹੁੰਚਾ ਸਕਦਾ ਹੈ| ਇਸ ਪੁਲ ਦਾ ਕੁੱਲ ਲੰਬਾਈ 9.15 ਕਿਲੋਮੀਟਰ ਹੈ|
ਦੱਸਣਯੋਗ ਹੈ ਕਿ ਅੱਜ ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਇਹ ਪੁਲ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ|
ਉਦਘਾਟਨ ਮੌਕੇ ਆਸਾਮ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਲਾਵਾ ਹੋਰ ਕਈ ਆਗੂ ਮੌਜੂਦ ਸਨ| ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਪੁਲ ਦਾ ਜਾਇਜ਼ਾ ਵੀ ਲਿਆ ਅਤੇ ਪੁਲ ਦੇ ਵਿਚਕਾਰ ਆਪਣਾ ਕਾਫਲਾ ਰੋਕ ਕੇ ਇਸ ਪੁਲ ਦੇ ਉਪਰੋਂ ਬ੍ਰਹਮਪੁਤਰਾ ਨਦੀ ਨੂੰ ਵੀ ਦੇਖਿਆ|