ਨਵੀਂ ਦਿੱਲੀ— ਗਿਨੀਜ ਬੁੱਕ ਆਫ ਵਰਲਡ ਰਿਕਾਰਡ ‘ਚ ਆਪਣਾ ਨਾਂ ਦਰਜ ਕਰਾ ਚੁੱਕੀ ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਮਗੇ ਨੂੰ ਜਾਨ ਦਾ ਖਤਰਾ ਹੈ। ਜੋਤੀ ਨੇ ਪੱਤਰ ਲਿਖ ਕੇ ਮਹਾਰਾਸ਼ਠਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਬਿੱਗ ਬਾਸ ਦੇ ਸੀਜਨ ਤਿੰਨ ‘ਚ ਹਿੱਸਾ ਲੈ ਚੁੱਕੀ ਜੋਤੀ ਦਾ ਕਹਿਣਾ ਹੈ ਕਿ ਕੁਝ ਲੋਕ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਨਾਗਪੁਰ ਦੀ ਰਹਿਣ ਵਾਲੀ 25 ਸਾਲਾ ਜੋਤੀ ਨੇ ਕਿਹਾ ਹੈ ਕਿ ਉਸ ਦੀ ਸੁਰੱਖਿਆ ਦੀ ਲੋੜ ਹੈ।
ਜੋਤੀ ਐਂਡੋਡਰੋਪਲਾਸੀਆ ਨਾਮਕ ਹੱਡੀਆਂ ਦੀ ਬੀਮਾਰੀ ਦੇ ਕਾਰਨ ਪੀੜਤ ਹੈ। ਇਹ ਬੀਮਾਰੀ ਉਨ੍ਹਾਂ ਨੂੰ ਜਦੋਂ 5 ਸਾਲ ਦੀ ਸੀ ਤਾਂ ਉਸ ਵੇਲੇ ਹੋ ਗਈ ਸੀ। ਕਈ ਡਾਕਟਰਾਂ ਨੂੰ ਦਿਖਾਉਣ ਅਤੇ ਇਲਾਜ ਦੇ ਬਾਅਦ ਉਨ੍ਹਾਂ ਦੀ ਲੰਬਾਈ ‘ਚ ਕੋਈ ਫਰਕ ਨਹੀਂ ਆਇਆ। ਜੋਤੀ ਆਮਗੇ ਨਾਗਪੁਰ ਦੇ ਕਿਸ਼ਨ ਆਮਗੇ ਅਤੇ ਰੰਜਨਾ ਆਮਗੇ ਦੀ ਧੀ ਹੈ। ਉਹ ਕੇਵਲ 62.8 ਸੈਂਟੀਮੀਟਰ ਬਲਕਿ 2 ਫੁੱਟ 0.6 ਇੰਚ ਦੀ ਹੈ। ਇਨ੍ਹਾਂ ਦਾ ਵਰਤਮਾਨ ‘ਚ ਭਾਰ ਕੇਵਲ 5.5 ਕਿਲੋਗ੍ਰਾਮ ਹੈ। ਜੋਤੀ ਆਮਗੇ ਸਾਰੇ ਵੱਡੇ ਪ੍ਰੋਗਰਾਮਾਂ ‘ਚ ਇਕ ਸੈਲੇਬ੍ਰਿਟੀ ਦੀ ਤਰ੍ਹਾਂ ਜਾਂਦੀ ਹੈ। ਵਿਸ਼ਵ ਦੀ ਸਭ ਤੋਂ ਛੋਟੇ ਕੱਦ ਦੀ ਔਰਤ ਦੇ ਰੂਪ ‘ਚ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੇ ਇਲਾਵਾ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ ਹੋ ਚੁੱਕਾ ਹੈ।