ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਦੀ ਕੈਂਪਸ ਦੀ ਕੰਧ ‘ਤੇ ਆਈ.ਐੱਸ.ਆਈ.ਐੱਸ. ਸਮਰਥਨ ਵਾਲੇ ਨਾਅਰੇ ਦਿਖਾਈ ਦਿੱਤੇ। ਵਿਦਿਆਰਥੀ ਐਸੋਸੀਏਸ਼ਨ ਸਕੱਤਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਨਾਰਥ ਜ਼ੋਨ ਦੇ ਡੀ.ਸੀ.ਪੀ. ਜਤਿਨ ਨਰਵਾਲ ਨੇ ਜਾਣਕਾਰੀ ਦਿੱਤੀ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ ਸਕੱਤਰ ਅੰਕਿਤ ਸਿੰਘ ਸਾਂਗਵਾਨ ਨੇ ਸ਼ਿਕਾਇਤ ‘ਚ ਕਈ ਹੋਰ ਪੋਸਟਰਜ਼ ਦੇਖੇ ਜਾਣ ਦਾ ਦਾਅਵਾ ਕੀਤਾ। ਅੰਕਿਤ ਨੇ ਦੱਸਿਆ ਕਿ ਉਸ ਨੂੰ ਸਕੂਲ ਆਫ ਇਕਨਾਮਿਕਸ ਦੇ ਵਿਦਿਆਰਥੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਪੋਸਟਰਜ਼ ‘ਤੇ I am SYN ISIS ਲਿਖਿਆ ਹੋਇਆ ਸੀ।
ਉੱਥੇ ਸ਼ਿਕਾਇਤ ‘ਚ ਇਹ ਵੀ ਦੱਸਿਆ ਕਿ ਸੋਸ਼ਲ ਵਰਕ ਡਿਪਾਰਟਮੈਂਟ ਕੈਂਪਸ ‘ਚ ਵੀ ਉਸ ਨੇ ਕੁਝ ਪੋਸਟਰ ਦੇਖੇ ਹਨ, ਜਿਨ੍ਹਾਂ ‘ਚ ਜਸਟਿਸ ਫਾਰ ਨਕਸਲ, ਏ.ਐੱਫ.ਐੱਸ.ਪੀ.ਏ. ਅਤੇ ਆਜ਼ਾਦੀ ਦੇ ਨਾਅਰੇ ਲਿਖੇ ਹੋਏ ਸਨ। ਰਿਪੋਰਟ ਮੁਤਾਬਕ ਕਥਿਤ ਆਈ.ਐੱਸ. ਸਮਰਥਨ ਨਾਰਿਆਂ ਨੂੰ ਲੈ ਕੇ ਏ.ਬੀ.ਵੀ.ਪੀ. ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ। ਅੰਕਿਤ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਇਸ ਮਾਮਲੇ ‘ਚ ਨਾ ਸਿਰਫ ਸਖਤ ਐਕਸ਼ਨ ਲਿਆ ਜਾਵੇ, ਸਗੋਂ ਕੰਧਾਂ ਨੂੰ ਮੁੜ ਪੇਂਟ ਕਰਵਾਇਆ ਜਾਵੇ।