ਪੁੰਛ— ਫੌਜ ਨੇ ਇਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁੰਛ ਦੇ ਸਲੋਤਰੀ ਪਿੰਡ ਦੇ ਕੋਲ ਪਾਕਿ ਵਲੋਂ ਕੁਝ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। 3-4 ਅੱਤਵਾਦੀ ਐੱਲ.ਓ.ਸੀ. ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸੁਰੱਖਿਆ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ ਜਵਾਬੀ ਕਾਰਵਾਈ ਕੀਤੀ। ਇਸ ਕਾਰਵਾਈ ‘ਚ ਇਕ ਅੱਤਵਾਦੀ ਨੂੰ ਮਾਰ ਦਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਅੱਤਵਾਦੀ ਜ਼ਖਮੀ ਵੀ ਹੋਇਆ ਹੈ ਪਰ ਉਹ ਆਪਣੇ ਬਾਕੀ ਸਾਥੀਆਂ ਦੇ ਨਾਲ ਵਾਪਸ ਭੱਜ ਗਿਆ। ਮਾਰੇ ਗਏ ਘੁਸਪੈਠੀਏ ਦੀ ਹੁਣ ਤੱਕ ਸ਼ਨਾਖਤ ਨਹੀਂ ਹੋਈ ਹੈ।