ਨਵੀਂ ਦਿੱਲੀ — ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਮੋਦੀ ਸਰਕਾਰ ਦੀਆਂ ਤਿੰਨ ਸਾਲ ਦੀਆਂ ਉਪਲੱਬਧੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਹ ਹੈ ਕਿ ਬੀਤੇ ਤਿੰਨ ਸਾਲਾਂ ‘ਚ ਕੇਂਦਰ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸਿਰਫ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਹਨ।
ਬਸਪਾ ਵਲੋਂ ਜਾਰੀ ਮਾਇਆਵਤੀ ਦੇ ਬਿਆਨ ‘ਚ ਮੋਦੀ ਸਰਕਾਰ ‘ਤੇ ਤਿੰਨ ਸਾਲ ਦੀਆਂ ਉਪਲੱਬਧਿਆਂ ਨੂੰ ਸਰਕਾਰੀ ਵਿਗਿਆਪਨਾਂ ਦੇ ਜ਼ਰੀਏ ਪ੍ਰਚਾਰਿਤ ਕਰਨ ਦੇ ਲਈ ਜਨਤਾ ਦਾ ਪੈਸਾ ਪਾਣੀ ਦੀ ਤਰ੍ਹਾਂ ਵਹਾਉਣ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਤਿੰਨ ਸਾਲਾਂ ‘ਚ ਮੋਦੀ ਸਰਕਾਰ ਦਲਿਤ ਅਤੇ ਅਲਪਸੰਖਿਅਕ ਵਿਰੋਧੀ ਨੀਤੀਆਂ ਦੇ ਕਾਰਨ ਨਾ ਸਿਰਫ ਦੇਸ਼ ਦੇ ਸਮਾਜਿਕ ਸਮਰਸਤਾ ਦਾ ਤਾਣਾ-ਬਾਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਬਲਕਿ ਗਲਤ ਆਰਥਿਕ ਨੀਤੀਆਂ ਦੇ ਕਾਰਨ ਅਮੀਰ ਅਤੇ ਗਰੀਬ ਦੇ ਦਰਮਿਆਨ ਫਾਸਲਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ।
ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਸਾਲ ਦੇ ਕੰਮ-ਕਾਜ ਦਾ ਲੇਖਾ-ਜੋਖਾ ਕਰਨ ‘ਤੇ ਸਾਫ ਪਤਾ ਲੱਗ ਰਿਹਾ ਹੈ ਕਿ ਸਮਾਜ ਦੇ ਕਮਜ਼ੋਰ ਅਤੇ ਦਲਿਤ ਤਬਕੇ ਦੇ ਲੋਕ ਗਰੀਬੀ ਦੇ ਚੱਕਰਾਂ ‘ਚ ਫੱਸ ਚੁੱਕੇ ਹਨ ਜਦੋਂਕਿ ਅਮੀਰ ਵਰਗੇ ਦੇ ਲੋਕ ਹੋਰ ਅਮੀਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ‘ਚ ਲਗਾਤਾਰ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ ਅਤੇ ਜਾਤ-ਪਾਤ ਦੀਆਂ ਘਟਨਾਵਾਂ ਮੋਦੀ ਸਰਕਾਰ ਦੇ ਦੇਸ਼ ਬਦਲਣ ਦੇ ਦਾਅਵਿਆਂ ਦੀ ਹਕੀਕਤ ਪੇਸ਼ ਕਰਨ ਲਈ ਕਾਫੀ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨ,ਮਜ਼ਦੂਰ, ਦਲਿਤ ਅਤੇ ਅਲਪਸੰਖਿਅਕਾਂ ਦੀ ਬਦਹਾਲੀ ਨੂੰ ਛੁਪਾਉਣ ਦੇ ਲਈ ਵੱਡੇ-ਵੱਡੇ ਦਾਅਵਿਆਂ ਨੂੰ ਸੱਚਟ ਸਾਬਤ ਕਰਨ ਦੇ ਲਈ ਸਰਕਾਰੀ ਵਿਗਿਆਪਨਾਂ ਦਾ ਸਹਾਰਾ ਲੈ ਰਹੀ ਹੈ। ਇਸ ਦੇ ਲਈ ਸਰਕਾਰ ਨੇ ਵਿਗਿਆਪਨਾਂ ‘ਤੇ ਅਸੀਮਤ ਧਨ ਖਰਚ ਕਰਨ ਦੀ ਨੀਤੀ ਅਪਨਾਈ ਹੋਈ ਹੈ। ਮਾਇਆਵਤੀ ਨੇ ਕਿਹਾ ਹੈ ਕਿ ਪਿੱਛਲੇ ਤਿੰਨ ਸਾਲਾਂ ‘ਚ ਮੋਦੀ ਸਰਕਾਰ ਨੇ ਸਿਰਫ ਮੂੱਠੀ ਭਰ ਲੋਕਾਂ ਨੂੰ ਹੀ ਫਾਇਦਾ ਦੁਆਇਆ ਹੈ। ਮਾਇਆਵਤੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਮ ‘ਤੇ ਨਿਰਦੋਸ਼ ਦਲਿਤ ਅਤੇ ਅਲਪਸੰਖਿਅਕਾਂ ਦੇ ਖਿਲਾਫ ਭਗਵਾ ਬ੍ਰਿਗੇਡ ਦੀ ਹਿੰਸਾ ਅਤੇ ਦਹਿਸ਼ਤ ਮੋਦੀ ਸਰਕਾਰ ਦੀ ਹੀ ਦੇਣ ਹੈ।