ਨਵੀਂ ਦਿੱਲੀ— ਆਮ ਆਦਮੀ ਪਾਰਟੀ ਤੋਂ ਕੱਢੇ ਗਏ ਦਿੱਲੀ ਦੇ ਪਹਿਲੇ ਮੰਤਰੀ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਦਿੱਲੀ ਵਿਧਾਨਸਭਾ ਪ੍ਰਧਾਨ ਰਾਮਨਿਵਾਸ ਗੋਇਲ ਨੂੰ ਚਿੱਠੀ ਲਿਖੀ। ਚਿੱਠੀ ‘ਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਸਤਿਯੇਂਦਰ ਜੈਨ ਦੇ ਭ੍ਰਿਸ਼ਟਾਚਾਰ, ਹਵਾਲਾ, ਕਾਲੇਧਨ, ਵਿਦੇਸ਼ ਯਾਤਰਾਵਾਂ ਅਤੇ ਸਕੇ ਸੰਬੰਧੀਆਂ ਨੂੰ ਲਾਭ ਪਹੁੰਚਾਉਣ ਦੇ ਸਬੂਤ ਰੱਖਣ ਕਾਰਨ ਇਹ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਜਨਤਾ ਵਿਚਕਾਰ ਆਯੋਜਿਤ ਕਰਨ ਦਾ ਅਨੁਰੋਧ ਕੀਤਾ ਹੈ।
ਚਿੱਠੀ ‘ਚ ਕਪਿਲ ਨੇ ਲਿਖਿਆ ਕਿ ਇਸ ਵਿਸ਼ੇਸ਼ ਸੈਸ਼ਨ ‘ਚ ਕੋਈ ਵੀ ਬੰਦਿਸ਼ ਨਾ ਰੱਖੀ ਜਾਵੇ। ਅਰਵਿੰਦ ਕੇਜਰੀਵਾਲ ਜੀ ਨੇ ਸਰਕਾਰ ਬਣਨ ਤੋਂ ਪਹਿਲੇ ਹਮੇਸ਼ਾ ਕਿਹਾ ਕਿ ਵਿਧਾਨਸਭਾ ਦਾ ਸੈਸ਼ਨ ਜਨਤਾ ਵਿਚਕਾਰ ਰਾਮਲੀਲਾ ਮੈਦਾਨ ‘ਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਚਾਰੋਂ ਪਾਸੇ ਹਜ਼ਾਰਾਂ ਲੋਕ ਬੈਠੇ ਹੋਣ, ਉਦੋਂ ਨੇਤਾ ਸਦਨ ‘ਚ ਝੂਠ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ। ਮੈਂ ਬੇਨਤੀ ਕਰਦਾ ਹਾਂ ਕਿ ਹਵਾਲਾ, ਕਾਲੇਧਨ ਅਤੇ ਵਿਦੇਸ਼ ਯਾਤਰਾਵਾਂ ਦੇ ਮਾਮਲੇ ਸਿੱਧੇ-ਸਿੱਧੇ ਦੇਸ਼ ਨਾਲ ਜੁੜੇ ਹੋਏ ਹਨ। ਇਨ੍ਹਾਂ ਮਾਮਲਿਆਂ ‘ਚ ਸਦਨ ‘ਚ ਚਰਚਾ ਅਤੇ ਵੋਟਿੰਗ ਜ਼ਰੂਰੀ ਹੈ।
ਪਹਿਲੇ ਮੰਤਰੀ ਨੇ ਕਿਹਾ ਕਿ ਮੈਂ ਇਨ੍ਹਾਂ ਮਾਮਲਿਆਂ ਨਾਲ ਜੁੜੇ ਸਾਰੇ ਦਸਤਾਵੇਜ਼ ਰਾਮਲੀਲਾ ਮੈਦਾਨ ‘ਚ ਜਨਤਾ ਦੀ ਮੌਜੂਦਗੀ ‘ਚ ਸਦਨ ‘ਚ ਰੱਖਾਂਗਾ। ਕਪਿਲ ਮਿਸ਼ਰਾ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਲਗਾਤਾਰ ਹਮਲੇ ਬੋਲ ਰਹੇ ਹਨ। ਕਪਿਲ ਮਿਸ਼ਰਾ ਨੇ ਕੇਜਰੀਵਾਲ ਖਿਲਾਫ ਟੈਂਕਰ ਘੋਟਾਲੇ ਦੀ ਜਾਂਚ ਪ੍ਰਭਾਵਿਤ ਕਰਨ, ਰਿਸ਼ਵਤ ਲੈਣ, ਜਨਤਾ ਦੇ ਪੈਸੇ ਵਿਦੇਸ਼ ਯਾਤਰਾਵਾਂ ‘ਚ ਖਰਚ ਕਰਨ, ਪਾਰਟੀ ਫੰਡਿੰਗ ਤੋਂ ਲੈ ਕੇ ਮੁੱਹਲਾ ਕਲੀਨਿਕ ‘ਚ ਘੋਟਾਲੇ ਦੇ ਦੋਸ਼ ਲਗਾਏ ਹਨ।