ਬਰਲਿਨ : ਭਾਰਤ ਅਤੇ ਜਰਮਨੀ ਵਿਚਾਲੇ ਅੱਜ 8 ਸਮਝੌਤਿਆਂ ਉਤੇ ਹਸਤਾਖਰ ਹੋਏ| ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ਦੀ ਚਾਂਸਲਰ ਐਂਜਲ ਮਾਰਕਲ ਨਾਲ ਮੁਲਾਕਾਤ ਵੀ ਕੀਤੀ|
ਇਸ ਮੌਕੇ ਦੋਨਾਂ ਦੇਸ਼ਾਂ ਵੱਲੋਂ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ| ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੇ ਰਿਸ਼ਤਿਆਂ ਨਾਲ ਦੁਨੀਆ ਉਤੇ ਸਕਾਰਤਮਕ ਅਸਰ ਪਵੇਗਾ| ਉਨ੍ਹਾਂ ਕਿਹਾ ਕਿ ਜਰਮਨੀ ਸਕਿੱਲ ਦੇ ਮਾਮਲੇ ਵਿਚ ਕਾਫੀ ਅੱਗੇ ਹੈ, ਜਿਸ ਨਾਲ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਵੇਗਾ|
ਇਸ ਤੋਂ ਇਲਾਵਾ ਮਾਰਕਲ ਨੇ ਕਿਹਾ ਕਿ ਅਸੀਂ ਭਾਰਤ ਦੇ ਵਿਕਾਸ ਵਿਚ ਸਰਗਰਮ ਹਿੱਸੇਦਾਰ ਬਣੇ ਰਹਾਂਗੇ| ਉਨ੍ਹਾਂ ਕਿਹਾ ਕਿ ਜਰਮਨੀ ਭਾਰਤ ਵਿਚ 1 ਬਿਲੀਅਨ ਯੂਰੋ ਦਾ ਨਿਵੇਸ਼ ਵਿਕਾਸ ਕੰਮਾਂ ਨੂੰ ਆਪਸੀ ਹਿੱਸੇਦਾਰੀ ਦੇ ਤਹਿਤ ਕਰੇਗਾ|