3 ਨਵੰਬਰ 2016 ਦੀ ਰਾਤ ਹਰਦੋਈ ਦੇ ਪੁਲਿਸ ਮੁਖੀ ਰਾਜੀਵ ਮੇਹਰੋਤਰਾ ਸਰਕਾਰੀ ਕੰਮ ਲਖਨਊ ਦੇ ਥਾਣਾ ਹਜਰਤਗੰਜ ਆਏ ਸਨ। ਉਹ ਆਪਣੀ ਸਰਕਾਰੀ ਸੂਮੋ ਗੱਡੀ ਭੀੜ-ਭੜੱਕੇ ਵਾਲੇ ਇਲਾਕੇ ਹਜਰਤਗੰਜ ਵਿੱਚ ਖੜ੍ਹੀ ਕਰਕੇ ਕੰਮ ਨਿਪਟਾਉਣ ਚਲੇ ਗਏ। ਡ੍ਰਾਈਵਰ ਮਹੇਸ਼ ਕੁਮਾਰ ਗੱਡੀ ਦੇ ਕੋਲ ਸੀ। ਮਹੇਸ਼ ਨੂੰ ਚਾਹ ਪੀਣ ਦੀ ਇੱਛਾ ਹੋਈ ਤਾਂ ਉਹ ਸੂਮੋ ਦੇ ਚਾਰੇ ਦਰਵਾਜ਼ੇ ਲੌਕ ਕਰਕੇ ਚਾਹ ਪੀਣ ਚਲਿਆ ਗਿਆ। ਜਦੋਂ ਵਾਪਸ ਆਇਆ ਤਾਂ ਗੱਡੀ ਗਾਇਬ। ਉਸ ਨੇ ਤੁਰੰਤ ਐਸ. ਪੀ. ਸਾਹਿਬ ਨੂੰ ਜਾਣਕਾਰੀ ਦਿੱਤੀ। ਐਸ. ਪੀ. ਦੀ ਕਾਰ ਚੋਰੀ ਹੋਣ ਦੀ ਖਬਰ ਪੂਰੇ ਲਖਨਊ ਵਿੱਚ ਫ਼ੈਲ ਗਈ।
ਸਥਾਨਕ ਥਾਣੇ ਵਿੱਚ ਰਿਪੋਰਟ ਲਿਖਵਾਈ ਗਈ। ਕਰੀਬ ਹਫ਼ਤੇ ਬਾਅਦ ਮੁਖਬਰਾਂ ਨੇ ਸੂਚਨਾ ਦਿੱਤੀ ਕਿ ਐਸ. ਪੀ. ਦੀ ਸੂਮੋ 50 ਹਜ਼ਾਰ ਵਿੱਚ ਨੇਪਾਲ ਦੇ ਰੋਹਤਟ ਜ਼ਿਲ੍ਹੇ ਦੇ ਕਬਾੜੀ ਸਾਗਰ ਸ਼ਾਹ ਨੂੰ ਵੇਚ ਦਿੱਤੀ ਗਈ। ਪੁਲਿਸ ਸਾਦੇ ਕੱਪੜਿਆਂ ਵਿੱਚ ਨੇਪਾਲ ਪਹੁੰਚੀ ਅਤੇ ਉਥੇ ਸਥਾਨਕ ਪੁਲਿਸ ਮੁਖੀ ਨਾਲ ਸੰਪਰਕ ਕੀਤਾ। ਨੇਪਾਲ ਪੁਲਿਸ ਨੇ ਵੀ ਇੱਕ ਟੀਮ ਗਠਿਤ ਕੀਤੀ ਅਤੇ ਸਾਗਰ ਸ਼ਾਹ ਦੇ ਵੀਰਗੰਜ ਸਥਿਤ ਕਬਾੜ ਦੇ ਗੁਦਾਮ ਤੇ ਛਾਪਾ ਮਾਰਿਆ। ਪੁਲਿਸ ਨੂੰ ਸੂਮੋ ਦੀਆਂ ਚਾਸੀ ਅਤੇ ਹੋਰ ਸਮਾਨ ਮਿਲ ਗਿਆ। ਨੇਪਾਲ ਪੁਲਿਸ ਨੇ ਸਾਗਰ ਸ਼ਾਹ ਨੂੰ ਪਕੜ ਲਿਆ। ਪੁੱਛਗਿੱਛ ਹੋਈ ਤਾਂ ਉਸਨੇ ਅਪਰਾਧ ਕਬੂਲ ਲਿਆ ਅਤੇ ਦੱਸਿਆ ਕਿ ਉਹ ਸੂਮੋ ਉਸਨੂੰ ਸਮਗਲਰ ਅਤੇ ਵਹੀਕਲ ਚੋਰੀ ਗਿਰੋਹ ਦੇ ਸਰਗਣਾ ਸ਼ਮੀਮ ਅਖਤਰ  ਦੇ ਸਾਥੀ ਅਸਗਰ ਉਰਫ਼ ਮੋਜਾਬਿਲ ਅੰਸਾਰੀ ਅਤੇ ਅਫ਼ਗਾਨ ਅਹਿਮਦ ਨੇ 50 ਹਜ਼ਾਰ ਵਿੱਚ ਵੇਚੀ ਸੀ। ਉਸਨੇ ਇਹ ਵੀ ਦੱਸਿਆ ਕਿ ਸ਼ਮੀਮ ਅਖਤਰ ਵੀਰਗੰਜ ਵਿੱਚ ਲੁਕਿਆ ਹੋਇਆ ਹੈ।
ਨੇਪਾਲ ਪੁਲਿਸ ਨੇ ਸ਼ਮੀਮ ਨੂੰ ਪਕੜ ਲਿਆ। ਉਸ ਕੋਲੋਂ 2 ਪਿਸਟਲ, 23 ਜਿੰਦਾ ਕਾਰਤੂਸ, 200 ਗ੍ਰਾਮ ਹੈਰੋਇਨ, 5 ਮੋਬਾਇਲ ਫ਼ੋਨ, 18 ਸਿਮ, ਨਕਲੀ ਪ੍ਰੈਸ ਕਾਰਡ ਅਤੇ ਕਈ ਜਾਅਲੀ ਆਈ ਡੀ ਕਾਰਡ ਮਿਲੇ। ਸ਼ਮੀਮ ਅਖਤਰ ਬਿਹਾਰ ਦਾ ਖਤਰਨਾਕ ਅਪਰਾਧੀ ਸੀ। ਸੀਤਾਮੜੀ ਦੇ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਅਗਵਾ ਅਤੇ ਹੱਤਿਆ, ਮ੍ਰਿਤਕਾਂ ਦੀ ਲੜਕੀ ਆਸ਼ਾ ਸਿੰਘ ਨੂੰ ਪਹਿਲਾਂ ਬੇਟੀ ਬਣਾਉਣਾ, ਫ਼ਿਰ ਬੇਟੀ ਤੋਂ ਪਤਨੀ ਅਤੇ ਬਾਅਦ ਵਿੱਚ ਜਿਸਮ ਫ਼ਰੋਸ਼ੀ ਦੇ ਧੰਦੇ ਵਿੱਚ ਉਤਾਰ ਦੇਣ ਵਰਗੇ ਕਈ ਖਤਰਨਾਕ ਗੁਨਾਹ ਕੀਤੇ ਸਨ।
ਨਈਮੂਦੀਨ ਦਾ ਪਰਿਵਾਰ ਵੱਡਾ ਸੀ, ਉਹ ਪਰਿਵਾਰ ਦਾ ਗੁਜ਼ਾਰਾ ਕਿਸਾਨੀ ਕਰਕੇ ਚਲਾਉਂਦਾ ਸੀ। ਉਸ ਦੇ ਮੁੰਡਾ ਸ਼ਮੀਮ ਗਰੀਬੀ ਦੀ ਹਾਲਤ ਵਿੱਚ ਜਿਊਣਾ ਨਹੀਂ ਚਾਹੁੰਦਾ ਸੀ। ਪੜ੍ਹਾਈ ਵਿੱਚਕਾਰ ਛੱਡ ਕੇ ਸ਼ਮੀਮ ਨੇ ਕਬਾੜ ਦਾ ਕੰਮ ਕਰ ਲਿਆ। ਉਸ ਨੇ ਮਿਹਨਤ ਕੀਤੀ ਤਾਂ ਧੰਦਾ ਚੱਲ ਪਿਆ। ਪਰ ਉਹ ਤੇਜ਼ੀ ਨਾਲ ਅਮੀਰ ਬਣਨਾ ਚਾਹੁੰਦਾ ਸੀ। ਗੱਲ ਸੰਨ 2001 ਦੀ ਹੈ। ਸ਼ਮੀਮ ਅਖਤਰ ਨੇ ਆਪਣੇ 2 ਸਾਥੀਆਂ ਰਾਜਮੀਆ ਅਤੇ ਚੰਦਨਦੀਪ ਨਾਲ ਮਿਲ ਕੇ ਸੰਜੇ ਨੂੰ ਅਗਵਾ ਕਰ ਲਿਆ ਅਤੇ ਫ਼ਿਰੌਤੀ ਦੀ ਵੱਡੀ ਰਕਮ ਵਸੂਲ ਕੀਤੀ। ਇਸ ਤੋਂ ਬਾਅਦ ਸ਼ਮੀਮ ਨੇ ਇੱਕ ਹੋਰ ਵਿਅਕਤੀ ਨੂੰ ਅਗਵਾ ਕੀਤਾ ਅਤੇ  50 ਲੱਖ ਵਸੂਲੇ। ਉਸ ਨੇ ਵੱਡੀ ਗਿਰੋਹ ਬਣਾ ਲਿਆ। ਉਹ ਨਵੇਂ-ਨਵੇਂ ਚਿਹਰੇ ਪਕੜਦਾ ਸੀ ਤਾਂ ਜੋ ਪੁਲਿਸ ਉਸ ਤੱਕ ਨਾ ਪਹੁੰਚ ਸਕੇ।
ਪੁਲਿਸ ਨੇ ਆਖਿਰ ਉਸ ਨੂੰ ਪਕੜ ਹੀ ਲਿਆ। ਉਹ ਮੋਤੀਹਾਰੀ ਜੇਲ੍ਹ ਪਹੁੰਚ ਗਿਆ। ਫ਼ਿਰ ਉਹ ਸੀਤਾਮੜੀ ਜੇਲ੍ਹ ਟਰਾਂਸਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੁਲਾਕਾਤ ਸ਼ਾਤਿਰ ਅਪਰਾਧੀ ਦੀਪਨਰਾਇਣ ਮਹਤੋ ਨਾਲ ਹੋਈ।ਹੁਣ ਸ਼ਮੀਮ ਉਸ ਨਾਲ ਮਿਲ ਕੇ ਜੇਲ੍ਹ ਵਿੱਚੋਂ ਹੀ ਗਿਰੋਹ ਚਲਾਉਣ ਲੱਗਿਆ। ਇਸ ਦਰਮਿਆਨ ਸ਼ਮੀਮ ਅਖਤਰ ਦੀ ਪਤਨੀ ਆਪਣੇ ਬੱਚਿਆਂ ਨਾਲ ਹਮੇਸ਼ਾ ਲਈ ਪੇਕੇ ਚਲੀ ਗਈ। ਉਸਦਾ ਪਿਤਾ ਵੀ ਉਸ ਦੇ ਗੁਨਾਹਾਂ ਤੋਂ ਤੰਗ ਆ ਗਿਆ ਸੀ। ਜੇਲ੍ਹ ਵਿੱਚ ਇੱਕ ਹੋਰ ਕੈਦੀ ਨੂੰ ਉਸਦੀ ਪਤਨੀ ਖੁਸ਼ਬੂ ਮਿਲਣ ਆਇਆ ਕਰਦੀ ਸੀ, ਜੋ ਬਹੁਤ ਸੁੰਦਰ ਸੀ। ਸ਼ਮੀਮ ਦੀ ਨਜ਼ਰ ਉਸ ਤੇ ਪੈ ਗਈ ਤਾਂ ਉਹ ਉਸਦਾ ਦੀਵਾਨਾ ਹੋ ਗਿਆ। ਸ਼ਮੀਮ ਨੇ ਖੁਸ਼ਬੂ ਨੂੰ ਯਕੀਨ ਦਿਵਾਇਆ ਕਿ ਉਹ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਉਸਦੇ ਪਤੀ ਨੂੰ ਵੀ ਕਢਵਾ ਦੇਵੇਗਾ। ਸ਼ਮੀਮ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਨੇ ਖੁਸ਼ਬੂ ਦੇ ਪਤੀ ਨੂੰ ਵੀ ਕਢਵਾ ਲਿਆ। ਸੰਜੀਵ ਬਾਹਰ ਤਾਂ ਆ ਗਿਆ ਪਰ ਉਸ ਨੂੰ ਉਸਦੇ ਪਰਿਵਾਰ ਨੇ ਟਿਕਣ ਨਾ ਦਿੱਤੀ, ਇਸ ਕਰਕੇ ਉਹ ਸ਼ਹਿਰ ਆ ਗਿਆ। ਇਸ ਦਰਮਿਆਨ 3 ਜਨਵਰੀ 2009 ਨੂੰ ਖੁਸ਼ਬੂ ਦੇ 13 ਸਾਲਾ ਮੁੰਡੇ ਅਮਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਕਰ ਲਿਆ ਅਤੇ 20 ਲੱਖ ਫ਼ਿਰੌਤੀ ਮੰਗੀ। ਸੰਜੀਵ ਅਤੇ ਖੁਸ਼ਬੂ ਨੇ ਕੁਝ ਪੈਸਿਆਂ ਦਾ ਇੰਤਜ਼ਾਮ ਤਾਂ ਕਰ ਲਿਆ ਪਰ ਇਸਦੇ ਬਾਵਜੂਦ ਉਹਨਾਂ ਦੇ ਮੁੰਡੇ ਦੀ ਹੱਤਿਆ ਕਰ ਦਿੱਤੀ। ਅਮਨਦੀਪ ਦਾ ਅਗਵਾ ਸ਼ਮੀਮ ਨੇ ਆਪਣੇ ਗੁਰਗਿਆਂ ਤੋਂ ਕਰਵਾਇਆ ਸੀ। ਇਸ ਤੋਂ ਬਾਅਦ ਖੁਸ਼ਬੂ ਦੀ ਜ਼ਿੰਦਗੀ ਵਿੱਚ ਇੱਕ ਹੋਰ ਵੱਡਾ ਸੰਤਾਪ ਆਇਆ ਕਿ ਦੋ ਦਿਨ ਬਾਅਦ ਹੀ ਚੰਪਾਰਣ ਜ਼ਿਲ੍ਹੇ ਦੀ ਸੀਮਾ ਲਲੂਆ ਸਰੇਹ ਵਿੱਚ ਮਰੀ ਹੋਈ ਮਿਲੀ।ਇਸੇ ਦਿਨ ਬਦਮਾਸ਼ਾਂ ਨੇ ਸੰਜੀਵ ਨੂੰ ਉਸ ਦੇ ਮੁੰਡੇ ਨਾਲ ਅਗਵਾ ਕਰ ਲਿਆ। ਇਹ ਅਪਰਾਧ ਵੀ ਸ਼ਮੀਮ ਨੇ ਕੀਤਾ ਸੀ। ਸੰਜੀਵ ਉਸ ਦੀ ਅਤੇ ਖੁਸ਼ਬੂ ਦੇ ਰਾਹ ਦਾ ਰੋੜਾ ਬਣ ਰਿਹਾ ਸੀ। ਹੁਣ ਉਸ ਕੋਲ ਸਿਰਫ਼ ਇੱਕ 13 ਸਾਲ ਦੀ ਬੱਚੀ ਆਸ਼ਾ ਸਿੰਘ ਰਹਿ ਗਈ। ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਇਸ ਸੰਕਟ ਦੀ ਘੜੀ ਵਿੱਚ ਸ਼ਮੀਮ ਅਖਤਰ ਨੇ ਉਸ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਖੁਸ਼ਬੂ ਨਾਲ ਵਿਆਹ ਕਰਵਾ ਕੇ ਸ਼ਮੀਮ ਖੁਸ਼ਬੂ ਅਤੇ ਆਸ਼ਾ ਸਿੰਘ ਨੂੰ ਬੰਗਾਲ ਲੈ ਗਿਆ। ਉਥੇ ਇੱਕ ਮਕਾਨ ਵੀ ਬਣਵਾਇਆ ਅਤੇ ਪਰਿਵਾਰ ਨਾਲ ਰਹਿਣ ਲੱਗਿਆ। ਉਸਨੇ ਪਤਨੀ ਅਤੇ ਲੜਕੀ ਦਾ ਧਰਮ ਤਬਦੀਲ ਕਰਵਾ ਦਿੱਤਾ। ਖੁਸ਼ਬੂ ਦਾ ਨਾਂ ਰੁਖਸਾਨਾ ਖਾਤੁਨ ਅਤੇ ਲੜਕੀ ਦਾ ਨਾਂ ਨੂਰ ਹੋ ਗਿਆ। ਫ਼ਿਰ ਉਹ ਦੋਵਾਂ ਸਮੇਤ ਸਿਲੀਗੁੜੀ ਚਲਾ ਗਿਆ।
ਉਸਨੇ ਸਿਲੀਗੁੜੀ ਵਿੱਚ ਇੱਕ ਫ਼ਲੈਟ ਖਰੀਦਿਆ ਅਤੇ ਇਹ ਫ਼ਲੈਟ ਉਸਨੇ ਖੁਸ਼ਬੂ ਦੀ ਸੰਪਤੀ ਵਿੱਚੋਂ ਕੁਝ ਹਿੱਸਾ ਵੇਚ ਕੇ ਖਰੀਦਿਆ ਸੀ। ਦਰਅਸਲ ਅਮਨਦੀਪ ਅਤੇ ਸੰਦੀਪ ਦੀ ਮੌਤ ਤੋਂ ਬਾਅਦ ਸ਼ਮੀਮ ਦੀ ਨਜ਼ਰ ਖੁਸ਼ਬੂ ਦੀ ਸੰਪਤੀ ਤੇ ਆ ਗਈ ਸੀ। ਉਸਨੇ ਹੌਲੀ ਹੌਲੀ ਪਤਨੀ ਦੀ ਸੰਪਤੀ ਦਾ ਅੱਧਾ ਹਿੱਸਾ ਆਪਣੇ ਨਾਂ ਕਰਵਾ ਲਿਆ। ਇਸ ਤੋਂ ਬਾਅਦ ਉਹ ਉਸ ਸੰਪਤੀ ਨੂੰ ਵੇਚਦਾ ਰਿਹਾ। ਇੱਕ ਦਿਨ ਅਚਾਨਕ ਖੁਸ਼ਬੂ ਉਰਫ਼ ਰੁਖਸਾਨਾ ਭੇਦਭਰੇ ਤਰੀਕੇ ਨਾਲ ਗਾਇਬ ਹੋ ਗਈ।ਸ਼ਮੀਮ ਨੇ ਉਸਦੀ ਹੱਤਿਆ ਕਰਕੇ ਲਾਸ਼ ਲੁਕੇ ਦਿੱਤੀ ਸੀ, ਜੋ ਅੱਜ ਤੱਕ ਬਰਾਮਦ ਨਾ ਹੋਈ। ਉਸਨੇ ਆਸ਼ਾ ਉਰਫ਼ ਨੂਰ ਨੂੰ ਝੂਠ ਬੋਲਿਆ ਕਿ ਉਸ ਦੀ ਮਾਂ ਧੋਖਾ ਦੇ ਕੇ ਕਿਸੇ ਨਾਲ ਭੱਜ ਗਈ ਹੈ। ਫ਼ਿਰ ਉਹ ਨੂਰ ਨਾਲ ਸਿਲੀਗੁੜੀ ਤੋਂ ਮੋਤੀਹਾਰੀ ਸਿਕੰਦਰਾਪੁਰ ਆ ਗਿਆ। ਉਸਨੇ ਨੂਰ ਦੀ ਦੇਖਭਾਲ ਆਇਸ਼ਾ ਨੂੰ ਸੌਂਪ ਦਿੱਤੀ। ਆਇਸ਼ਾ ਸ਼ਮੀਮ ਮਿਲ ਕੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਦੇ ਸਨ। ਸ਼ਮੀਮ ਦੇ ਕਾਲੇ ਧੰਦੇ ਵਿੱਚ ਇੱਕ ਧੰਦਾ ਜਿਸਮ ਫ਼ਰੋਸ਼ੀ ਵੀ ਸੀ।
ਉਹ ਹੋਰ ਵੀ ਕਈ ਲੋਕਾਂ ਨਾਲ ਮਿਲ ਕੇ ਜਿਸਮ ਫ਼ਰੋਸ਼ੀ ਕਰਦਾ ਸੀ। ਉਸ ਨੇ ਨੂਰ ਨੂੰ ਵੀ ਜਿਸਮ ਫ਼ਰੋਸ਼ੀ ਦੇ ਧੰਦ ਵਿੱਚ ਉਤਾਰ ਦਿੰਤਾ। ਜਦ ਨੂਰ ਇਸ ਲਈ ਤਿਆਰ ਨਾ ਹੋਈ ਤਾਂ ਸ਼ਮੀਮ ਨੇ ਜਬਰੀ ਉਸ ਨੂੰ ਨਸ਼ੀਲੇ ਪਦਾਰਥ ਦਾ ਇੰਜੈਕਸ਼ਨ ਲਗਾ ਕੇ ਜਿਸਮ ਦੇ ਭੁੱਖੇ ਭੇੜੀਆਂ ਨੂੰ ਨੋਚਣ ਲਈ ਛੱਡ ਦਿੱਤਾ। ਤਹਿਖਾਨੇ ਵਿੱਚ ਕੈਦ ਨੂਰ 3 ਸਾਲ ਤੱਕ ਸਿਸਕਦੀ ਰਹੀ ਪਰ ਸ਼ਮੀਮ ਨੂੰ ਉਸ ਤੇ ਤਰਸ ਨਾ ਆਇਆ। ਸ਼ਮੀਮ ਨੇ ਉਸ ਦੀ ਬਚੀ ਸੰਪਤੀ ਹੜੱਪਣ ਲਈ ਜਿਉਂਦਾ ਰੱਖਿਆ ਸੀ ਕਿਉਂਕਿ ਉਹ ਹਾਲੇ ਬਾਲਗ ਨਹੀਂ ਹੋਈ ਸੀ। ਉਹ ਹਰ 3 ਮਹੀਨੇ ਬਾਅਦ ਉਸ ਦੀ ਪਿੱਠ ਤੇ ਇੱਕ ਟੀਕਾ ਲਗਵਾ ਦਿੰਦਾ ਸੀ ਤਾਂ ਜੋ ਗਰਭ ਨਾ ਠਹਿਰ ਸਕੇ।
ਸ਼ਮੀਮ ਨੇ ਫ਼ਿਰ ਨੂਰ ਨਾਲ ਨਿਕਾਹ ਕਰ ਲਿਆ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਜੈਕ ਲੋਬੋਰੀਅਨ ਨੂੰ 2 ਲੱਖ ਵਿੱਚ ਵੇਚ ਦਿੱਤਾ। ਉਹ ਨੂਰ ਨੂੰ ਪਾਕਿਸਤਾਨ ਲਿਜਾਣਾ ਚਾਹੁੰਦਾ ਸੀ। ਸ਼ਮੀਮ ਉਸ ਨਾਲ ਲੰਡਨ ਜਾਣ ਦੀ ਗੱਲ ਕਹਿ ਕੇ ਕਰੀਬ ਡੇਢ ਮਹੀਨੇ ਤੱਕ ਗਾਇਬ ਰਿਹਾ। ਸ਼ਮੀਮ ਦੇ ਪਾਪਾਂ ਦਾ ਘੜਾ ਹੁਣ ਭਰ ਗਿਆ ਸੀ। 24 ਫ਼ਰਵਰੀ 2015 ਨੂੰ ਮੋਤੀਹਾਰੀ ਥਾਣੇ ਇਲਾਕੇ ਵਿੱਚ ਸੂਚਨਾ ਮਿਲੀ ਕਿ ਕਬਾੜ ਵਪਾਰੀ ਸ਼ਮੀਮ ਅਖਤਰ ਦੇ ਘਰ ਢਾਕਾ ਲਾਈਨ ਵਿੱਚ ਚੋਰੀ ਹੋਈਆਂ ਕਈ ਗੱਡੀਆਂ ਦੇਖੀਆਂ ਗਈਆਂ। ਪੁਲਿਸ ਨੇ ਛਾਪਾ ਮਾਰਿਆ ਤਾਂ 6 ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ।
ਘਰ ਦੀ ਜਾਂਚ ਹੋਈ ਤਾਂ ਨਸ਼ੀਲੇ ਪਦਾਰਥ, ਰੈਪਰ, ਇੰਜੈਕਸ਼ਨ, ਕਈ ਸਿਮ ਅਤੇ ਮੋਬਾਇਲ ਮਿਲੇ। ਪੁਲਿਸ ਨੇ ਆਸ਼ਾ ਉਰਫ਼ ਨੂਰ ਨੂੰ ਮੈਜਿਸਟ੍ਰੇਟ ਦੇ ਪੇਸ਼ ਕੀਤਾ ਤਾਂ ਉਸ ਨੇ ਆਪਣੇ ਨਾਨੇ ਕੋਲ ਜਾਣ ਦੀ ਇੱਛਾ ਪ੍ਰਗਟ ਕੀਤੀ, ਪਰ ਉਸ ਦਾ ਕੋਈ ਨਹੀਂ ਬਚਿਆ ਸੀ। ਜਦੋਂ ਲੋਕਾਂ ਨੂੰ ਪਤਾ ਲੱਗਿਆਂ ਤਾਂ ਜਨਤਾ ਸ਼ਮੀਮ ਨੂੰ ਮਾਰਨ ਲਈ ਸੜਕਾਂ ਤੇ ਨਿਕਲ ਆਈ। ਧਰਨੇ-ਪ੍ਰਦਰਸ਼ਨ ਹੋਣ ਲੱਗੇ। ਕਈ ਦਿਨ ਅੰਦੋਲਨ ਚੱਲੇ। ਪਰ ਉਹ ਨੇਪਾਲ ਨਿਕਲ ਗਿਆ। ਗੱਲ 2 ਅਕਤੂਬਰ 2016 ਦੀ ਹੈ। ਨੂਰ ਆਪਣੇ ਨਾਨੇ ਦੇ ਘਰ ਬਾਜਪੱਟੀ ਦੇ ਬਾਬੂ ਨਰਹਾ ਅਤੇ ਸੀਤਾਮੜੀ ਦੀ ਔਰਤ ਚੌਂਕੀਦਾਰ ਦੇ ਨਾਲ ਛੱਤ ਤੇ ਸੁੱਤੀ ਪਈ ਸੀ। ਨੂਰ ਨੂੰ ਸ਼ਮੀਮ ਦੇ ਚੁੰਗਲ ਤੋਂ ਮੁਕਤ ਕਰਾੲ ਜਾਣ ਵਕਤ ਢਾਕਾ ਥਾਣੇ ਨੇ ਉਸ ਦੀ ਸੁਰੱਖਿਆ ਇਥ ਔਰਤ ਅਤੇ ਪੁਰਸ਼ ਸਿਪਾਹੀ ਦੀ ਲਗਾ ਦਿੱਤੀ। ਰਾਤੀ 11 ਵਜੇ ਦੇ ਕਰੀਬ ਨੂਰ ਨੂੰ ਘੁਟਣ ਮਹਿਸੂਸ ਹੋਈ ਤਾਂ ਉਹ ਚੀਖੀ। ਉਸ ਨੇ ਦੇਖਿਆ ਕਿ ਕੋਈ ਉਸਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਚੀਖੀ ਤਾਂ ਇੰਦੂ ਵੀ ਉਠ ਗਈ, ਉਦੋਂ ਤੱਕ ਹਮਲਾਵਰ ਛੱਤ ਤੋਂ ਹੇਠਾਂ ਛਾਲ ਮਾਰ ਕੇ ਫ਼ਰਾਰ ਹੋ ਗਿਆ ਸੀ। ਨੂਰ ਹਮਲਾਵਰ ਨੂੰ ਪਛਾਣ ਗਈ ਸੀ। ਉਹ ਉਸੇ ਪਿੰਡ ਦਾ ਰਹਿਣ ਵਾਲਾ ਪਰਮਾਨੰਦ ਕੁਮਾਰ ਸੀ। ਪੁਲਿਸ ਨੇ ਉਸੇ ਰਾਤ ਪਰਮਾਨੰਦ ਨੂੰ ਪਕੜ ਲਿਆ।
ਉਸਨੇ ਦੱਸਿਆ ਕਿ ਉਸ ਨੂੰ ਸ਼ਮੀਮ ਤੋਂ ਨੂਰ ਨੂੰ ਮਾਰਨ ਲਈ ਪੈਸੇ ਮਿਲੇ ਸਨ। ਪਰਮਾਨੰਦ ਵੀ ਜੇਲ੍ਹ ਚਲਾ ਗਿਆ। ਸ਼ਮੀਮ ਦੇ ਇਸ਼ਾਰੇ ਤੇ ਉਸ ਦੇ ਗੁਰਗਿਆਂ ਨੇ ਐਸ. ਪੀ. ਦੀ ਗੱਡੀ ਚੋਰੀ ਕਰ ਲਈ ਤਾਂ ਉਸ ਪੁਲਿਸ ਦੀ ਪਕੜ ਵਿੱਚ ਆ ਗਿਆਾ। ਉਹ ਹੁਣ ਨੇਪਾਲ ਜੇਲ੍ਹ ਵਿੱਚ ਬੰਦ ਹੈ ਪਰ ਜਨਤਾ ਦਾ ਦਬਾਅ ਵੱਧ ਰਿਹਾ ਹੈ ਕਿ ਉਸ ਨੂੰ ਭਾਰਤ ਲਿਆ ਕੇ ਜਨਤਾ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਸ ਦਾ ਅੰਗ ਅੰਗ ਤੋੜ ਕੇ ਬੇਰਹਿਮੀ ਨਾਲ ਕਤਲ ਕੀਤਾ ਜਾ ਸਕੇ, ਪਰ ਪੁਲਿਸ ਦੁਚਿੱਤੀ ਵਿੱਚ ਫ਼ਸਣ ਕਾਰਨ ਫ਼ਿਲਹਾਲ ਉਸ ਨੂੰ ਨੇਪਾਲ ਤੋਂ ਨਹੀਂ ਲਿਆ ਰਹੀ।