ਜੰਮੂ—ਭਾਰਤੀ ਫੌਜ ਨੇ ਅੱਜ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਜਾਣਕਾਰੀ ਮੁਤਾਬਕ ਬਿੰਬਰ ਅਤੇ ਬੱਟਲ ਸੈਕਟਰ ‘ਚ ਫੌਜ ਦੀ ਕਾਰਵਾਈ ‘ਚ ਪਾਕਿਸਤਾਨ ਫੌਜ ਦੇ 5 ਜਵਾਨ ਢੇਰ ਹੋ ਗਏ, ਜਦਕਿ 6 ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉੱਥੇ ਇਸ ਮਾਮਲੇ ‘ਚ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਨੂੰ ਤਲਬ ਕੀਤਾ ਹੈ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨਿਕਾਂ ਨੇ ਜੰਮੂ-ਕਸ਼ਮੀਰ ਦੇ ਨੌਸ਼ੈਰਾ ਅਤੇ ਕੇਜੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਕੀਤੀ ਸੀ, ਜਿਸ ‘ਚ ਭਾਰਤੀ ਫੈਜ ਦਾ ਇਕ ਜਵਾਨ ਸ਼ਹੀਦ ਅਤੇ ਦੋ ਭਾਰਤੀ ਨਾਗਰਿਕ ਜ਼ਖਮੀ ਹੋ ਗਏ ਸੀ।