ਸੂਰਤ— ਗੁਜਰਾਤ ‘ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਕਨਵੀਨਰ ਹਾਰਦਿਕ ਪਟੇਲ ਨੇ ਵੀਰਵਾਰ ਨੂੰ ਭਾਜਪਾ ਚੇਅਰਮੈਨ ਅਮਿਤ ਸ਼ਾਹ ਦੇ ਗੁਜਰਾਤ ਦੇ ਇਕ ਆਦਿਵਾਸੀ ਪਰਿਵਾਰ ਨਾਲ ਭੋਜਨ ਕਰਨ ਨੂੰ ਵੀਰਵਾਰ ਨੂੰ ਇਕ ਸਿਆਸੀ ਸਟੰਟ ਕਰਾਰ ਦਿੱਤਾ। ਰਾਜਧ੍ਰੋਹ ਦੇ 2 ‘ਚੋਂ ਇਕ ਮਾਮਲੇ ‘ਚ ਇੱਥੇ ਕ੍ਰਾਈਮ ਬਰਾਂਚ ‘ਚ ਹਫਤਾਵਾਰ ਹਾਜ਼ਰੀ ਲਈ ਆਏ ਹਾਰਦਿਕ ਨੇ ਪੱਤਰਕਾਰਾਂ ਨੂੰ ਕਿਹਾ,”ਹਰ ਕੋਈ ਜਾਣਦਾ ਹੈ ਕਿ ਪਾਟੀਦਾਰ ਮਤਲਬ ਪਟੇਲ ਸਮਾਜ ਭਾਜਪਾ ਤੋਂ ਨਾਰਾਜ਼ ਹੈ, ਅਜਿਹੇ ‘ਚ ਆਦਿਵਾਸੀ ਭਾਈਚਾਰੇ ਨੂੰ ਰਿਝਾਅ ਕੇ ਆਪਣੇ ਵੱਲ ਕਰਨ ਲਈ ਅਮਿਤ ਸ਼ਾਹ ਆਦਿਵਾਸੀ ਦੇ ਘਰ ਭੋਜਨ ਕਰਨ ਦੀ ਜੋ ਕੂਟਨੀਤੀ ਕਰ ਰਹੇ ਹਨ, ਉਹ ਹੋਰ ਕੁਝ ਨਹੀਂ ਸਗੋਂ ਇਕ ਸਿਆਸੀ ਸਟੰਟ ਹੈ। ਹਾਰਦਿਕ ਨੇ ਕਿਹਾ ਕਿ ਇੰਨੇ ਸਾਲਾਂ ਤੱਕ ਆਦਿਵਾਸੀਆਂ ‘ਤੇ ਧਿਆਨ ਨਾ ਦੇਣ ਵਾਲੀ ਭਾਜਪਾ ਦੀ ਹਕੀਕਤ ਆਦਿਵਾਸੀ ਸਮਾਜ ਜਾਣਦਾ ਹੈ ਅਤੇ ਭਾਜਪਾ ਵੱਲੋਂ ਹੁਣ ਉਨ੍ਹਾਂ ਦੀ ਖੁਸ਼ਾਮਦ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ।”
ਜ਼ਿਕਰਯੋਗ ਹੈ ਕਿ ਸ਼ਾਹ ਨੇ ਬੁੱਧਵਾਰ ਨੂੰ ਗੁਜਰਾਤ ਦੇ ਦੇਵਾਲੀਆ ਪਿੰਡ ‘ਚ ਆਦਿਵਾਸੀ ਭਾਈਚਾਰੇ ਦੇ ਪੋਪਟ ਰਾਠਵਾ ਦੇ ਘਰ ਭੋਜਨ ਕੀਤਾ ਸੀ। ਉਹ ਪਾਰਟੀ ਦੇ ਵਿਸਥਾਰਕ ਪ੍ਰੋਗਰਾਮ ਦੇ ਅਧੀਨ ਉੱਥੇ ਗਏ ਸਨ। ਗਾਂ ਕਤਲ ਦੇ ਮਾਮਲੇ ‘ਚ ਭਾਜਪਾ ‘ਤੇ ਵਾਰ ਕਰਦੇ ਹੋਏ ਹਾਰਦਿਕ ਨੇ ਕਿਹਾ ਕਿ ਗਾਂ ਕਤਲ ਬੰਦ ਕਰਨ ਦਾ ਨਾਅਰਾ ਲਾਉਣ ਵਾਲੀ ਇਸ ਪਾਰਟੀ ਦੇ ਸ਼ਾਸਨ ‘ਚ ਦੇਸ਼ ਗਾਂ ਮਾਸ ਦਾ ਸਭ ਤੋਂ ਵੱਡਾ ਨਿਰਯਾਤਕ (ਦਰਾਮਦਕਰਤਾ) ਬਣ ਗਿਆ ਹੈ।