ਚੋਣ ਕਮਿਸ਼ਨ ਨੇ ਪੰਜਾਬ, ਯੂਪੀ ਤੇ ਉਤਰਾਖੰਡ ਤੋਂ 14 ਵੋਟਿੰਗ ਮਸ਼ੀਨਾਂ ਮੰਗਵਾਈਆਂ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਪੰਜਾਬ, ਯੂਪੀ ਤੇ ਉੱਤਰਾਖੰਡ ਤੋਂ ਉਹ 14 ਵੋਟਿੰਗ ਮਸ਼ੀਨਾਂ ਮੰਗਵਾਈਆਂ ਹਨ, ਜਿਨ੍ਹਾਂ ਦਾ ਇਸਤੇਮਾਲ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਗਿਆ ਸੀ। ਈਵੀਐਮ ਨੂੰ ਹੈਕ ਕਰਨ ਦੀ ਚੁਣੌਤੀ ਵਿੱਚ ਕਾਂਗਰਸ ਪਾਰਟੀ ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਹਿੱਸਾ ਲੈਣਗੀਆਂ। ઠਯੂਪੀ, ਪੰਜਾਬ ਤੇ ਉੱਤਰਾਖੰਡ ਤੋਂ ਮੰਗਵਾਈਆਂ 14 ਮਸ਼ੀਨਾਂ ਬਾਰੇ ਦੋਵਾਂ ਦਲਾਂ ਨੇ ਚੁਣੌਤੀ ਦੌਰਾਨ ਹੈਕਿੰਗ ਲਈ ਈਵੀਐਮ ਬਾਰੇ ਆਪਣੀ ਪ੍ਰਾਥਮਿਕਤਾ ਨਹੀਂ ਦੱਸੀ। ਅਜਿਹੇ ਵਿੱਚ ਚੋਣ ਕਮਿਸ਼ਨ ਨੇ 14 ਮਸ਼ੀਨਾਂ ਦਿੱਲੀ ਮੰਗਵਾ ਲਈਆਂ ਹਨ। ਇਹ ਮਸ਼ੀਨਾਂ ਉੱਤਰ ਪ੍ਰਦੇਸ਼ ਦੇ ਗਾਜਿਆਬਾਦ ਤੇ ਗੌਤਮ ਬੁੱਧ ਨਗਰ, ਪੰਜਾਬ ਦੇ ਪਟਿਆਲਾ ਤੇ ਬਠਿੰਡਾ ਤੋਂ, ਉੱਤਰਾਖੰਡ ਦੇ ਦੇਹਰਾਦੂਨ ਤੋਂ ਮੰਗਵਾਈਆਂ ਗਈਆਂ ਹਨ।
ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਇਸ ਚੁਣੌਤੀ ਵਿੱਚ ਹਿੱਸਾ ਲੈਣ ਵਾਲਾ ਹਰ ਰਾਜਨੀਤਕ ਦਲ ਜ਼ਿਆਦਾਤਰ ਚਾਰ ਈਵੀਐਮ ਦਾ ਉਪਯੋਗ ਕਰ ਸਕਦਾ ਹੈ ਪਰ ਕੁਝ ਮਸ਼ੀਨਾਂ ਬੈਕਅੱਪ ਦੇ ਤੌਰ ਉੱਤੇ ਰੱਖੀਆਂ ਜਾਣਗੀਆਂ। ਈਵੀਐਮ ਦੀ ਪਰਖ ਭਲਕੇ ਸਵੇਰੇ 10 ਵਜੇ ਹੋਵੇਗੀ।