ਓਡੀਸ਼ਾ  : ਭਾਰਤ ਨੇ ਅੱਜ ਪ੍ਰਮਾਣੂ ਹਥਿਆਰ ਲੈ ਜਾਣ ਦੇ ਸਮਰਥ ਪ੍ਰਿਥਵੀ-2 ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ| ਇਸ ਮਿਜ਼ਾਇਲ ਦਾ ਪ੍ਰੀਖਣ ਓਡੀਸ਼ਾ ਵਿਖੇ ਕੀਤਾ ਗਿਆ| ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਇਲ ਸਤਹਾ ਤੋਂ ਸਤਹਾ ਤੱਕ ਮਾਰ ਕਰ ਸਕਦੀ ਹੈ ਅਤੇ ਇਹ 350 ਕਿਲੋਮੀਟਰ ਦੂਰ ਨਿਸ਼ਾਨਾ ਲਾ ਸਕਦੀ ਹੈ| ਇਸ ਤੋਂ ਇਲਾਵਾ ਇਹ 500 ਤੋਂ 1000 ਕਿਲੋਗ੍ਰਾਮ ਭਾਰੀ ਨਿਊਕਲੀਅਰ ਲੈ ਕੇ ਜਾ ਸਕਦੀ ਹੈ|