ਕਾਬੁਲ : ਅਫਗਾਨਿਸਤਾਨ ਇਕ ਫਿਰ ਤੋਂ ਬੰਬ ਧਮਾਕਿਆਂ ਨਾਲ ਕੰਬ ਉਠਿਆ| ਕੁਝ ਦਿਨ ਪਹਿਲਾਂ ਭਾਰਤੀ ਅੰਬੈਸੀ ਨੇੜੇ ਹੋਏ ਆਤਮਘਾਤੀ ਹਮਲੇ ਵਿਚ 80 ਲੋਕ ਮਾਰੇ ਗਏ ਸਨ, ਜਦੋਂ ਕਿ ਅੱਜ ਕਾਬੁਲ ਵਿਚ ਖੈਰ ਖਾਨਾ ਇਲਾਕੇ ਵਿਚ ਕਬਰਿਸਤਾਨ ਵਿਚ ਹੋਏ ਧਮਾਕੇ ਵਿਚ ਘੱਟੋ ਘੱਟ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਸਥਾਨਕ ਮੀਡੀਆ ਟੋਲੋ ਨਿਊਜ਼ ਨੇ ਕਿਹਾ ਹੈ ਕਿ ਇਥੇ ਹੋਏ ਤਿੰਨ ਧਮਾਕਿਆਂ ਵਿਚ ਘੱਟੋ ਘੱਟ 12 ਲੋਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ